ਦੁਬਈ ਤੋਂ ਮੰਦਭਾਗੀ ਖ਼ਬਰ: ਰੋਜ਼ੀਰੋਟੀ ਕਮਾਉਣ ਲਈ ਦੁਬਈ ਗਏ ਇਕਲੋਤੇ ਪੁੱਤ ਦੀ ਮੌਤ

ਡੈਸਕ: ਦੁਬਈ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਜੀਪੁਰ ਦੇ ਪਿੰਡ ਸਿਬੋਚੱਕ ਦਾ ਨੌਜਵਾਨ ਰੋਜ਼ੀਰੋਟੀ ਕਮਾਉਣ ਲਈ ਦੁਬਈ ਗਿਆ ਸੀ, ਜਿੱਥੇ ਵਿਦੇਸ਼ ‘ਚ ਹੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਪਿੰਡ ਸਿਬੋਚੱਕ ਦੇ ਤਰਸੇਮ ਲਾਲ ਪੁੱਤਰ ਮੋਹਨ ਸਿੰਘ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁਲਵੀਰ ਸਿੰਘ (28) ਫਰਵਰੀ 2019 ਵਿੱਚ ਪਲੰਬਰ ਦੇ ਕੰਮ ‘ਚ ਦੁਬਈ ਦੀ ਇਕ ਕੰਪਨੀ ਵਿੱਚ ਗਿਆ ਸੀ। ਉਥੇ 6 ਮਹੀਨੇ ਕੰਮ ਕਰਨ ਪਿੱਛੋਂ ਉਸ ਨੂੰ ਕੰਪਨੀ ਦੇ ਮਾਲਕ ਵੱਲੋਂ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਉਸ ਨੂੰ ਕੰਪਨੀ ਛੱਡਣੀ ਪਈ ਅਤੇ ਉਸ ਪਿੱਛੋਂ ਉਹ ਵੱਖ-ਵੱਖ ਥਾਵਾਂ ‘ਤੇ ਕੰਮ ਕਰਦਾ ਰਿਹਾI

ਭਗਵੰਤ ਸਿਆ ਆਪਣਾ ਤਰੀਕਾ ਤੇ ਸਲੀਕਾਂ ਬਦਲ ? ਐਂਵੇ ਨਹੀ ਧਮਕੀਆਂ ਦਈਆਂ ! ਸ਼੍ਰੋਮਣੀ ਅਕਾਲੀ ਦਲ ਦੀ ਭਗਵੰਤ ਮਾਨ ਨੂੰ ਸਲਾਹ !

ਪਿਛਲੇ ਚਾਰ ਸਾਲਾਂ ਤੋਂ ਕੁਲਵੀਰ ਘਰ ਵਾਪਿਸ ਨਹੀਂ ਆਇਆ ਉਥੇ ਹੀ ਕੁਲਵੀਰ ਪਰਿਵਾਰ ਵਿਚ ਆਪਣੇ ਬਜ਼ੁਰਗ ਮਾਤਾ ਪਿਤਾ ਦਾ ਸਹਾਰਾ ਸੀ ਜੋ ਉਸ ਤੇ ਨਿਰਭਰ ਸਨ ਕੁਲਵੀਰ ਦਾ ਇਕ ਭਰਾ ਹਾਂਗਕਾਂਗ ਵਿਚ ਕੰਮ ਕਰ ਰਹੇ ਹੈ ਜੋ ਵਿਆਹਾਂ ਹੈ ਤੇ ਕੁਲਵੀਰ ਅਜੇ ਕੁਵਾਰਾ ਸੀ ਕੁਲਵੀਰ ਦੇ ਪਿਤਾ ਤਰਸੇਮ ਸਿੰਘ ਤੇ ਮਾਤਾ ਸੁਮਨ ਦੇਵੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਦਾ ਪ੍ਰਥਿਵ ਸ਼ਰੀਰ ਭਾਰਤ ਲਿਆਉਣ ਵਿੱਚ ਮਦਦ ਕਰੇ ਤਾ ਜੋ ਆਪਣੇ ਬੱਚੇ ਦਾ ਅੰਤਮ ਸੰਸਕਾਰ ਭਾਰਤੀ ਰੀਤੀ ਰਿਵਾਜ ਨਾਲ ਕਰ ਸਕਣ।

 

 

See also  ਬਾਬਾ ਦਿਆਲ ਦਾਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਦੀ ਮੌਤ