ਦੁਬਈ ਤੋਂ ਭਾਰਤ ‘ਚ ਸੋਨਾ ਦੇ ਲੈਣ ਦੇਣ ਦਾ ਮਾਮਲਾ ਖੰਨਾ ਦੇ ਨਜ਼ਦੀਕ ਕਾਲੋਨੀ ਰੋਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਚੰਡੀਗੜ੍ਹ ਅਤੇ ਲੁਧਿਆਣਾ ਤੋਂ ਕਸਟਮ ਟੀਮਾਂ ਨੇ ਇੱਕ ਘਰ ‘ਚ ਰੇਡ ਕੀਤੀ ਹੈ ਤੇ ਉਹਨਾਂ ਦੇ ਪਰਿਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਇਸ ਗੱਲ ਤੋਂ ਬਿਲਕੁਲ ਅਣਜਾਣ ਹੈ ਜਦ ਕਿ ਉਹਨਾਂ ਦਾ ਪਰਿਵਾਰ ਮੈਂਬਰ ਜਿਸਦਾ ਨਾਮ ਸੂਰਜ ਹੈ ਜੋ ਕਿ ਰੇਹੜਾ ਚਲਾਉਣ ਦਾ ਕੰਮ ਕਰਦਾ ਹੈ ਤੇ ਉਸਦੀ ਪਤਨੀ ਨੇ ਕਿਹਾ ਕਿ ਉਸਦਾ ਪਤੀ ਯੂਪੀ ਆਪਣੇ ਦੋਸਤ ਦੇ ਵਿਆਹ ਗਿਆ ਹੈ ਤੇ 22 ਫਰਵਰੀ ਨੂੰ ਉਹ ਘਰੋਂ ਚਲੇ ਗਿਆ ਸੀ ਤੇ ਸਾਡੀ ਵਟਸਐਂਪ ਤੇ ਗੱਲ ਹੋਈ ਸੀ ਤੇ ਦੋਂ ਦਿਨਾ ਤੋਂ ਫੋਨ ਬੰਦ ਆ ਰਿਹਾ ਹੈ ਤਾਂ ਅੱਜ ਅਫਸਰ ਘਰ ਆ ਗਏ ਤੇ ਸਾਨੂੰ ਉਹਨਾਂ ਨੇ ਕੱੁਝ ਵੀ ਜਾਣਕਾਰੀ ਨਹੀ ਦਿੱਤੀ ਤੇ ਅਸੀਂ ਇਸ ਗੱਲ ਤੋਂ ਬਿਲਕੁਲ ਅਣਜਾਣ ਨੇ।

ਉੱਥੇ ਹੀ ਮੌਜੂਦਾ ਸੂਰਜ ਦੀ ਪਤਨੀ ਦੇ ਭਰਾਂ ਨੇ ਕਿਹਾ ਕਿ ਕਸਟਮ ਟੀਮ ਵਾਲੇ ਘਰ ਆਏ ਤੇ ਦਸਤਾਵੇਜ਼ ਦੇ ਕੇ ਚਲੇ ਗਏ ਪਰ ਕੀ ਗੱਲ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀ ਪਰ ਸਾਡੀ ਸੂਰਜ ਨਾਲ ਇੱਕ ਦੋ ਦਿਨ ਪਹਿਲਾ ਹੀ ਗੱਲ ਫੋਨ ਤੇ ਹੋਈ ਸੀ । ਗਰੀਬ ਇਨਸਾਨ ਆਪਣੀਆਂ ਜਿੰਦਗੀ ਨੂੰ ਲੈ ਕੇ ਹਮੇਸ਼ਾ ਉਲਝਿਆਂ ਰਹਿੰਦਾ ਹੈ ਤੇ ਉਥੇ ਹੀ ਖੰਨੇ ਦੇ ਇੱਕ ਗਰੀਬ ਪਰਿਵਾਰ ‘ਚ ਕਸਟਮ ਟੀਮ ਵੱਲੋਂ ਰੇਡ ਕੀਤੀ ਗਈ ਤੇ ਜਿਸਦੇ ਪਰਿਵਾਰ ਦੇ ਮੈਂਬਰ ਵੱਲੋਂ ਸੋਨੇ ਦੇ ਲੈਣ ਦੇਣ ਕੀਤਾ ਜਾਂਦਾ ਸੀ ਪਰ ਉਸਨੂੰ ਇਹ ਗੱਲ ਬਾਰੇ ਬਿਲਕੁਲ ਵੀ ਨਹੀ ਪਤਾ ਸੀ ਤੇ ਜਦੋਂ ਕਸਟਮ ਟੀਮ ਵੱਲੋਂ ਘਰ ਚ ਰੇਡ ਕੀਤੀ ਗਈ ਤਾਂ ਇਹ ਗੱਲ ਸੁਣ ਕੇ ਘਰਦੇ ਹੈਰਾਨ ਹੋ ਗਏ।