ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਹੋਈ ਬਦਸਲੂਕੀ, ਗੱਡੀ ਦੇ ਸ਼ੀਸ਼ੇ ‘ਚ ਹੱਥ ਦੇ ਕੇ ਨਸ਼ੇੜੀ ਨੇ 15 ਮੀਟਰ ਤੱਕ ਘੜੀਸਿਆ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਕਾਰ ਤੋਂ ਘਸੀਟਣ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਖ਼ੁਦ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੁੱਧਵਾਰ ਦੇਰ ਰਾਤ ਇਕ ਕਾਰ ਚਾਲਕ ਉਨ੍ਹਾਂ ਨੂੰ 10-15 ਮੀਟਰ ਤੱਕ ਘਸੀਟਦਾ ਲੈ ਗਿਆ।ਦੱਸਿਆ ਜਾ ਰਿਹਾ ਹੈ ਸਵਾਤੀ ਮਾਲੀਵਾਲ ਨਾਲ ਇਹ ਘਟਨਾ ਏਮਜ਼ ਦੇ ਗੇਟ ਨੰਬਰ ਦੋ ਦੇ ਸਾਹਮਣੇ ਵਾਪਰੀ ਹੈ । ਉਸ ਸਮੇਂ ਸਵਾਤੀ ਮਾਲੀਵਾਲ ਰਿਐਲਿਟੀ ਚੈੱਕ ਕਰਨ ਲਈ ਬਾਹਰ ਗਈ ਹੋਈ ਸੀ ਅਤੇ ਉਸ ਦੀ ਟੀਮ ਵੀ ਉਸ ਤੋਂ ਕੁਝ ਦੂਰੀ ‘ਤੇ ਸੀ। ਘਟਨਾ ਵੀਰਵਾਰ ਤੜਕੇ 3:11 ਵਜੇ ਦੇ ਕਰੀਬ ਦਾਸੀ ਜਾ ਰਹੀ ਹੈ ।

ਸਵਾਤੀ ਮਾਲੀਵਾਲ ਨੇ ਪੁਲਿਸ ਨੂੰ ਦੱਸਿਆ ਸਵਾਤੀ ਮਾਲੀਵਾਲ ਨੇ ਆਪਣੇ ਨਾਲ ਹੋਈ ਹੱਡਬੀਤੀ ਬਾਰੇ ਦੱਸਿਆ ਕਿ ਬਲੀਨੋ ਕਾਰ ‘ਚ ਸਵਾਰ ਵਿਅਕਤੀ ਜੋ ਨਸ਼ੇ ਦੀ ਹਾਲਤ ‘ਚ ਸੀ, ਉਸਨੇ ਮੇਨੂ ਆਪਣੀ ਕਾਰ ‘ਚ ਬੈਠਣ ਲਈ ਕਿਹਾ। ਜਦੋਂ ਸਵਾਤੀ ਮਾਲੀਵਾਲ ਨੇ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਉੱਥੋਂ ਚਲਾ ਗਿਆ ਪਰ ਦੁਬਾਰਾ ਯੂ-ਟਰਨ ਲੈ ਕੇ ਸਰਵਿਸ ਲੇਨ ਰਾਹੀਂ ਵਾਪਸ ਆ ਗਿਆ | ਸਵਾਤੀ ਨੇ ਕਿਹਾ ਕਿ ਵਿਅਕਤੀ ਨੂੰ ਫੜਨ ਲਈ ਖਿੜਕੀ ਵਿੱਚੋਂ ਹੱਥ ਪਾਉਣ ਲਈ ਡਰਾਈਵਰ ਸੀਟ ਵੱਲ ਗਈ। ਇਸੇ ਦੌਰਾਨ ਮੁਲਜ਼ਮਾਂ ਨੇ ਸ਼ੀਸ਼ਾ ਬੰਦ ਕਰ ਦਿੱਤਾ ਜਿਸ ਕਾਰਨ ਸਵਾਤੀ ਦਾ ਹੱਥ ਫਸ ਗਿਆ |

ਮੁਲਜ਼ਮ ਸਵਾਤੀ ਨੂੰ 15 ਮੀਟਰ ਤੱਕ ਖਿੱਚ ਕੇ ਲੈ ਗਿਆ । ਇਸ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਸਵਾਤੀ ਮਾਲੀਵਾਲ ਤੋਂ ਲਿਖਤੀ ਸ਼ਿਕਾਇਤ ਲੈ ਕੇ ਮੁਲਜ਼ਮ ਹਰੀਸ਼ ਚੰਦਰ (47) ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਮੁਲਜ਼ਮ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ।

post by Tarandeep singh

See also  ਘਰ ਚ ਹੀ 20 ਸਾਲਾਂ ਦੀ ਲੜਕੀ ਨੂੰ ਕੀਤਾ ਅਗਵਾਹ