ਗੁਜਰਾਤ ਜਾਇੰਟਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦੇ 9ਵੇਂ ਮੈਚ ‘ਚ ਅੱਜ ਦਿੱਲੀ ਨੇ ਗੁਜਰਾਤ ਨੂੰ 10 ਵਿਕਟਾਂ ਨਾਲ ਮਾਤ ਦਿੱਤੀ ਹੈ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਪੋਰਟਸ ਅਕੈਡਮੀ ‘ਚ ਖੇਡੇ ਗਏ ਮੈਚ ‘ਚ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਨਿਰਧਾਰਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 105 ਦੌੜਾਂ ਬਣਾਈਆਂ। ਇਸ ਦੇ ਜਵਾਬ ‘ਚ ਦਿੱਲੀ ਨੇ 7.1 ਓਵਰਾਂ ਚ ਹੀ ਮੈਚ ਟੀਚਾ ਪੂਰਾ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਦਿੱਲੀ ਵੱਲੋਂ ਸ਼ੈਫਾਲੀ ਵਰਮਾ ਨੇ ਸ਼ਾਨਦਾਰ 76 (28) ਦੌੜਾਂ ਦੀ ਪਾਰੀ ਖੇਡੀ ਤੇ ਕਪਤਾਨ ਮੇਗ ਲੈਨਿੰਗ ਨੇ ਨਾਬਾਦ 21 (15) ਦੌੜਾਂ ਬਣਾਈਆਂ।
ਗੁਜਰਾਤ ਦੀ ਟੀਮ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। ਟੀਮ ਦੀ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕੀ। ਕਿਮ ਗਾਰਥ ਨੇ ਸਭ ਤੋਂ ਵੱਧ 28 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਬਹਿਨੇਨੀ 0, ਲੌਰਾ ਵੋਲਵਾਰਡੀ 1, ਐਸ਼ਲੇ ਗਾਰਡਨਰ 0, ਦਯਾਲਨ ਹੇਮਲਥਾ 5 ਦੌੜਾਂ, ਹਰਲੀਨ ਦਿਓਲ 20 ਦੌੜਾਂ, ਸ਼ੁਸ਼ਮਾ ਵਰਮਾ 2 ਦੌੜਾਂ ਤੇ ਜਾਰਜੀਆ ਵਰਹੈਮ 22 ਦੌੜਾਂ ਤੇ ਕਪਤਾਨ ਸਨੇਹ ਰਾਣਾ 2 ਦੌੜਾਂ ਬਣਾ ਆਊਟ ਹੋਈਆਂ। ਦਿੱਲੀ ਵਲੋਂ ਮਰੀਜ਼ਾਨੇ ਕਪ ਨੇ 5, ਰਾਧਾ ਯਾਦਵ ਨੇ 1 ਤੇ ਸ਼ਿਖਾ ਪਾਂਡੇ ਨੇ 3 ਵਿਕਟਾਂ ਲਈਆਂ। ਦੋਵਾਂ ਟੀਮਾਂ ਨੇ 3-3 ਮੈਚ ਖੇਡੇ ਹਨ ਪਰ ਦਿੱਲੀ ਨੇ 2 ਜਿੱਤੇ ਹਨ ਜਦਕਿ ਗੁਜਰਾਤ ਨੇ ਸਿਰਫ ਇਕ ਜਿੱਤਿਆ ਹੈ।
post by parmvir singh