ਚੰਡੀਗੜ੍ਹ: ਅੱਜ ‘ਆਪ’ ਦੇ ਕੌਮੀ ਕੰਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਇਸ ਮੌਕੇ ‘ਆਪ’ ਪਾਰਟੀ ਵੱਲੋਂ ਵੱਡਾ ਇੱਕਠ ਦੇਖਣ ਨੂੰ ਮਿਲਿਆ। ਇਸ ਸਮਰੋਹ ਵਿਚ ਪਹੁੰਚਣ ਲਈ ਸਰਕਾਰੀ ਬੱਸਾਂ ਦੀ ਵੀ ਵਰਤੋਂ ਕੀਤੀ ਗਈ ਹੈ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ। ਹੁਣ ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਤੇ ਵੱਡਾ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ “ਅੱਜ ਅੰਮ੍ਰਿਤਸਰ ਵਿੱਚ ਹੋ ਰਹੀ ‘ਆਪ’ ਵਾਲਿਆਂ ਦੀ ਰੈਲੀ ਵਿੱਚ ਪੰਜਾਬ ਦੇ ਹਰ ਇੱਕ ਹਲਕੇ ਵਿੱਚੋਂ 5-5 ਸਰਕਾਰੀ ਬੱਸਾਂ PRTC ਦਿੱਤੀਆਂ ਗਈਆਂ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੋਈ ਸਰਕਾਰੀ ਜਾਂ ਧਾਰਮਿਕ ਸਮਾਗਮ ਤਾਂ ਨਹੀਂ ਹੈ ਫਿਰ ਆਪਣੇ ‘ਦਿੱਲੀ ਦੇ ਆਕਾ’ ਨੂੰ ਖੁਸ਼ ਕਰਨ ਲਈ ਆਮ ਲੋਕਾਂ ਦਾ ਪੈਸਾ ਕਿਉਂ ਖਰਾਬ ਕੀਤਾ ਜਾ ਰਿਹਾ ਹੈ?”
ਮੁਲਾਜਮਾਂ ਨੇ ਪਾਇਆ ਭਗਵੰਤ ਮਾਨ ਨੂੰ ਘੇਰਾ! ਪੁਲਿਸ ਨੇ ਚੱਕ ਲਏ ਅਧਿਕਾਰੀ ! ਮਚ ਗਈ ਹਫੜ੍ਹਾ-ਦਫੜ੍ਹੀ
ਅੱਜ ਅੰਮ੍ਰਿਤਸਰ ਵਿੱਚ ਹੋ ਰਹੀ ‘ਆਪ’ ਵਾਲਿਆਂ ਦੀ ਰੈਲੀ ਵਿੱਚ ਪੰਜਾਬ ਦੇ ਹਰ ਇੱਕ ਹਲਕੇ ਵਿੱਚੋਂ 5-5 ਸਰਕਾਰੀ ਬੱਸਾਂ PRTC ਦਿੱਤੀਆਂ ਗਈਆਂ ਹਨ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੋਈ ਸਰਕਾਰੀ ਜਾਂ ਧਾਰਮਿਕ ਸਮਾਗਮ ਤਾਂ ਨਹੀਂ ਹੈ ਫਿਰ ਆਪਣੇ ‘ਦਿੱਲੀ ਦੇ ਆਕਾ’ ਨੂੰ ਖੁਸ਼ ਕਰਨ ਲਈ ਆਮ ਲੋਕਾਂ ਦਾ ਪੈਸਾ ਕਿਉਂ ਖਰਾਬ ਕੀਤਾ ਜਾ ਰਿਹਾ ਹੈ?#ਬਦਲਾਅ pic.twitter.com/LhKgx8p5fc
— Punjab Congress (@INCPunjab) September 13, 2023