ਮਾਮਲਾ ਸੰਗਰੂਰ ਦੇ ਪਿੰਡ ਜੌਲੀਆਂ ‘ਚ ਬੀਤੀ ਰਾਤ ਇੱਕ ਵਿਅਕਤੀ ਦੀ ਭੇਦਭਰੇ ਹਲਾਤਾਂ ਚ ਮੌਤ ਹੋ ਗਈ ਹੈ ਤੇ ਪਰਿਵਾਰ ਵੱਲੋਂ ਦੋਸ਼ ਲਗਾਏ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਪਿੰਡ ਦੇ ਕੁੱਝ ਲੜਕਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਕਾਰਨ ਅਜੈਬ ਸਿੰਘ ਦੀ ਮੌਤ ਹੋ ਗਈ ਜਿਸਦੇ ਚਲਦੇ ਪਰਿਵਾਰ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਤੇ ਜਿਸਦੇ ਚਲਦੇ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ ਤੇ ਪਰਿਵਾਰ ਨੂੰ ਪੁਲਿਸ ਨੇ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਤੇ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਪਿੰਡ ਦੇ ਲੜਕੇ ਨੂੰ ਬੁਰੀ ਤਰ੍ਹਾਂ ਕੁੱਟਿਆ ਉਸਦੇ ਦੰਦ ਤੌੜੇ ਗਏ ਤੇ ਅਜੈਬ ਸਿੰਘ ਇੱਕ ਗਰੀਬ ਵਿਅਕਤੀ ਸੀ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਂਟ ਪਾਲਦਾ ਸੀ ਤੇ ਉਸਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ
ਦੂਜੇ ਪਾਸੇ ਮ੍ਰਿਤਕ ਦੇ ਭਤੀਜੇ ਦਾ ਕਹਿਣਾ ਹੈ ਕਿ ਮੇਰਾ ਚਾਚਾ ਦਿਹਾੜੀ ਦਾ ਕੰਮ ਕਰਦਾ ਸੀ ਜਿਸਨੂੰ ਘੁਰ ਕੇ ਦੋਸ਼ੀਆ ਨੇ ਉਸਦੇ ਪੈਸੇ ਖੋਹ ਲਏ ਤੇ ਉਸਦੀ ਕੁਟਮਾਰ ਕੀਤੀ ਤੇ ਮੈਨੂੰ ਮੇਰੇ ਦੋਸਤ ਦਾ ਫੋਨ ਆਇਆ ਸੀ ਕਿ ਉਸਦੇ ਚਾਚੇ ਨਾਲ ਕੁੱਟਮਾਰ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਨਿੱਜੀ ਹਸਪਤਾਲ ਚ ਰੈਂਫਰ ਕਰਾ ਦਿੱਤਾ ਤੇ ਖੂਂ ਅੰਦਰ ਡਿੱਗਣ ਕਾਰਨ ਉਹਨਾ ਦੀ ਮੌਤ ਹੋ ਗਈ
ਮ੍ਰਿਤਕ ਦੀ ਪਤਨੀ ਨੇ ਦੱਸਿਆਂ ਕਿ ਸਾਨੂੰ ਪੁਲਿਸ ਪਸ਼ਾਸ਼ਨ ਤੇ ਬਿਲਕੁਲ ਭਰੋਸਾ ਨਹੀ ਮੇਰੇ ਪਤੀ ਨੂੰ ਬੁਰੀ ਤਰ੍ਹਾਂ ਕੁਟਿਆ ਗਿਆ ਉਸਦਾ ਕੁੱਟਕੁਟ ਕੇ ਬੁਰਾ ਹਾਲ ਕਰ ਦਿੱਤਾ ਤੇ ਜਵਾੜਾ ਤੌੜ ਦਿੱਤਾ ।ਤੇ ਸਿ ਕਾਰਨ ਉਹਨਾਂ ਦੇ ਕਾਫੀ ਸੱਟਾਂ ਕਲੱਗਣ ਕਾਰਨ ਖੂਨ ਅੰਦਰ ਡਿੱਗਣ ਲੱਗ ਗਿਆ ਤੇ ਮੌਤ ਹੋ ਗਈ
ਦੂਜੇ ਪਾਸੇ ਡੀਐਸਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਦਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਤੇ ਇਸ ਕੇਂਸ ਨੂੰ ਜਲਦੀ ਨਵੇੜਿਆਂ ਜਾਵੇਗਾ ਪਹਿਲਾ ਪੋਸਟ ਮਾਰਟਮ ਕਰਵਾਇਆ ਜਾਵੇਗਾਂ ਤੇ ਜੋ ਰਿਪੋਟਰ ਆਵੇਗੀ ਉਸਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ