ਲੋਕਾਂ ਨੂੰ ਵਧੀਆ ਪਦਾਰਥ ਮੁਹੱਈਆ ਕਰਵਾਉਣ ਲਈ ਤੰਦਰੁਸਤ ਮਿਸ਼ਨ ਪੰਜਾਬ ਦੇ ਤਹਿਤ ਜਿਲ੍ਹਾਂ ਸਿਹਤ ਅਫਸਰ ਡਾ ਲਖਵੀਰ ਸਿੰਘ ਵੱਲੋ ਹੁਸ਼ਿਆਰਪੁਰ ਟਾਡਾ ਬਾਈਪਾਸ ਰੋਡ ਤੇ ਜੂਸ ਦੀਆ ਰੇਹੜੀਆ ਤੇ ਛਾਪੇਮਾਰੀ ਕਰਕੇ ਘਟੀਆ ਜੂਸ ਤੇ ਫਰੂਟ ਨੂੰ ਨਸ਼ਟ ਕਰਵਾਇਆ । ਇਸ ਮੋਕੇ ਉਹਨਾਂ ਨਾਲ ਫੂਡ ਅਫਸਰ ਤੇ ਹੋਰ ਟੀਮ ਹਾਜਰ ਸੀ।
ਇਸ ਮੋਕੇ ਡਾ ਲਖਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨਾ ਤੋ ਵੱਡੀ ਪੱਧਰ ਤੇ ਜੂਸ ਵਿਕਰੇਤਾ ਦੀਆ ਸ਼ਿਕਾਇਤਾ ਮਿਲ ਰਹੀਆ ਸਨ ਇਸ ਤੇ ਕਾਰਵਾਈ ਕਰਕੇ ਟਾਡਾ ਬਾਈ ਪਾਸ ਪਰਵਾਸੀ ਰੇਹੜੀਆ ਵਾਲਿਆ ਵੱਲੋ ਅਨਾਰ ਦੀ ਜਗਾ ਤੇ ਲਾਲ ਰੰਗ ਵੱਡੀ ਪੱਧਰ ਤੇ ਪਾ ਸੜੇ ਗਲੇ ਫਲ ਫਰੂਟ ਪਾ ਕੇ ਜੂਸ ਵੇਚਿਆ ਜਾ ਰਿਹਾ ਸੀ । ਉਸ ਤੇ ਕਾਰਵਾਈ ਕਰਦੇ ਹੋਏ ਉਹਨਾ ਵੱਲੋ ਜੂਸ ਤੇ ਫਰੂਟ ਨਸ਼ਟ ਕਰਵਾਇਆ ਗਿਆ ਤੇ ਉਹਨਾਂ ਨੂੰ ਤਾੜਨਾ ਕੀਤੀ ਕਿ ਜੇਕਰ ਉਹਨਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤੀ ਤਾ ਉਹਨਾ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾ ਇਸ ਵਕਤ ਲੋਕਾਂ ਨੂੰ ਅਪੀਲ ਕੀਤੀ ਕਿ ਜੂਸ ਪੀਣ ਤੋ ਪਹਿਲਾ ਖੁਦ ਵੀ ਦੇਖ ਲਿਆ ਕਰਨ, ਇਸ ਤਰਾਂ ਦਾ ਜੂਸ ਪੀਣ ਨਾਲ ਕੈਸਰ ਹੁੰਦੀ ਹੈ ।