ਸੂਬੇ ਵਿੱਚ ਹੋਈ ਬੇਮੌਸਮੀ ਬਰਸਾਤ ਅਤੇ ਨੇ ਜਿੱਥੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਨੂੰ ਖਰਾਬ ਕਰਕੇ ਰੱਖ ਦਿੱਤਾ ਹੈ। ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਨੁਕਸਾਨੀ ਹੋਈ ਫ਼ਸਲ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਭਰੋਸਾ ਦਿਵਇਆ ਕਿ ਉਨ੍ਹਾਂ ਦੀ ਖਰਾਬ ਹੋਈ ਫਸਲ ਦੀ ਗਰਦਾਵਰੀ ਕਰਾ ਕੇ ਸਰਕਾਰ ਵੱਲੋ ਮੁਆਵਜਾ ਦਿੱਤਾ ਜਾਵੇਗਾ। ਕਿਉਂਕਿ ਬੀਤੇ ਦਿਨ ਨਾਭਾ ਹਲਕੇ ਦੇ ਕੁਝ ਏਰੀਆ ਵਿੱਚ ਆਏ ਭਾਰੀ ਤੂਫ਼ਾਨ ਨੇ ਜਿੱਥੇ ਦਰੱਖਤਾਂ ਨੂੰ ਜੜ੍ਹਾਂ ਤੋਂ ਪੁੱਟ ਦਿੱਤਾ। ਉੱਥੇ ਹੀ ਕਣਕ ਦੀ ਫਸਲ ਵੀ ਬੁਰੀ ਤਰ੍ਹਾਂ ਤਹਿਸ ਨਹਿਸ ਕਰਕੇ ਰੱਖ ਦਿੱਤਾ। ਹਲਕਾ ਵਿਧਾਇਕ ਦੇਵਮਾਨ ਸੜਕਾਂ ਤੇ ਗਿਰੇ ਦਰੱਖਤਾਂ ਨੂੰ ਵੀ ਕੱਟ ਕੇ ਸਾਈਡ ਤੇ ਕੀਤਾ।
ਨਾਭਾ ਹਲਕੇ ਵਿੱਚ ਤੇਜ਼ ਹਨੇਰੀ ਅਤੇ ਤੇਜ਼ ਬਾਰਸ਼ ਦੇ ਚੱਲਦਿਆਂ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਤਬਾਹ ਕਰ ਦਿੱਤੀ। ਕਿਸਾਨਾਂ ਦੀ ਨੁਕਸਾਨੀ ਹੋਈ ਫ਼ਸਲ ਦਾ ਜਾਇਜ਼ਾ ਲੈਣ ਲਈ ਹਲਕਾ ਨਾਭਾ ਦੇ ਵਿਧਾਇਕ ਦੇਵਮਾਨ ਵੱਲੋਂ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ। ਬੀਤੇ ਦਿਨ ਆਏ ਤੇਜ਼ ਹਨੇਰੀ ਝੱਖੜ ਦੇ ਕਾਰਨ ਜਿੱਥੇ ਦਰਜਨਾਂ ਹੀ ਦਰਖਤ ਸੜਕਾਂ ਤੇ ਢਹਿ ਢੇਰੀ ਹੋ ਗਏ। ਉੱਥੇ ਹਲਕਾ ਵਿਧਾਇਕ ਦੇਵਮਾਨ ਵੱਲੋਂ ਦਰੱਖਤਾਂ ਨੂੰ ਕੱਟ ਕੇ ਸਾਈਡ ਤੇ ਕੀਤਾ ਗਿਆ। ਇਸ ਸੰਬੰਧੀ ਮੈਂ ਨਾਭਾ ਦੇ ਐਸ.ਡੀ.ਐਮ ਦੀ ਵਿਸ਼ੇਸ਼ ਡਿਊਟੀ ਲਗਾਈ ਹੈ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇਗਾ।
post by parmvir singh