ਇਹ ਭੂਚਾਲ ਤੁਰਕੀ ਵਿੱਚ ਇੱਕ ਸਦੀ ਤੋਂ ਵੱਧ ਦੇ ਸਮੇਂ ਵਿੱਚ ਆਉਣ ਵਾਲੇ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ ਅਤੇ ਇਸ ਕਰਕੇ ਇਸਨੇ ਪੂਰੇ ਖੇਤਰ ਵਿੱਚ ਕੰਬਣੀ ਪੈਦਾ ਕੀਤੀ, ਇਮਾਰਤਾਂ ਢਹਿ ਗਈਆਂ, ਅਤੇ ਲੋਕਾਂ ਨੂੰ ਗਲੀਆਂ ਵਿੱਚ ਭੱਜਣ ਲਈ ਮਜਬੂਰ ਕੀਤਾ।ਤੁਰਕੀ ‘ਚ ਆਏ ਜ਼ਬਰਦਸਤ ਭੂਚਾਲ ਕਰਕੇ ਕਈ ਲੋਕਾਂ ਦੀਆਂ ਮੌਤ ਹੋਣ ਤੋਂ ਬਾਅਦ ਦੁਨੀਆ ਭਰ ਤੋਂ ਸੋਗ ਪ੍ਰਗਟਾਇਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵਿੱਟਰ ‘ਤੇ ਤੁਰਕੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਆਏ ਜ਼ਬਰਦਸਤ ਭੂਚਾਲ ‘ਚ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ ਗਿਆ।
ਤੁਰਕੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕਾ ਮੰਗਲਵਾਰ ਸਵੇਰੇ ਕਰੀਬ 8.45 ਵਜੇ ਮਹਿਸੂਸ ਕੀਤਾ ਗਿਆ, ਜਿਸਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 5.9 ਰਹੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਤੁਰਕੀ ਵਿੱਚ 3 ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਨ੍ਹਾਂ ਵਿੱਚ ਪਹਿਲਾ ਝਟਕਾ ਸਵੇਰੇ 4 ਵਜੇ ਮਹਿਸੂਸ ਕੀਤਾ ਗਿਆ, ਜਿਸਦੀ ਤੀਬਰਤਾ 7.8 ਸੀ। ਇਸਦੇ ਬਾਅਦ ਦੁਬਾਰਾ 7.5 ਤੇ ਫਿਰ ਦੁਬਾਰਾ 6 ਦੀ ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਤੁਰਕੀ ਵਿੱਚ ਪਿਛਲੇ 24 ਘੰਟਿਆਂ ਵਿੱਚ 2900 ਲੋਕਾਂ ਦੀ ਜਾਨ ਚਲੀ ਗਈ ਹੈ। ਜਿਸ ਤੋਂ ਬਾਅਦ ਦੇਸ਼ ਵਿੱਚ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।
ਹੁਣ ਤੱਕ ਇਸ ਵਿੱਚ 15 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਭੂਚਾਲ ਕਾਰਨ ਤੁਰਕੀ ਵਿੱਚ 5600 ਤੋਂ ਵੱਧ ਇਮਾਰਤਾਂ ਤਬਾਹ ਹੋ ਚੁੱਕੀਆਂ ਹਨ। ਜੇਕਰ ਇੱਥੇ ਇਕੱਲੇ ਤੁਰਕੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 2900 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਤੁਰਕੀ ਵਿੱਚ 14 ਹਜ਼ਾਰ 483 ਲੋਕ ਜ਼ਖਮੀ ਹੋਏ ਹਨ। ਇਸ ਸਬੰਧੀ ਤੁਰਕੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਮੌਸਮ ਤੇ ਆਫ਼ਤ ਦਾ ਦਾਇਰਾ ਰੈਸਕਿਊ ਟੀਮਾਂ ਦੇ ਲਈ ਚੁਣੌਤੀਆਂ ਪੈਦਾ ਕਰ ਰਹੀਆਂ ਹਨ। ਖਰਾਬ ਮੌਸਮ ਦੇ ਚਲਦਿਆਂ ਰੈਸਕਿਊ ਟੀਮ ਦੇ ਹੈਲੀਕਾਪਟਰ ਵੀ ਉਡਾਣ ਨਹੀਂ ਭਰ ਪਾ ਰਹੇ। ਇੰਨਾ ਹੀ ਨਹੀਂ ਹਾਲ ਹੀ ਵਿੱਚ ਤੁਰਕੀ ਤੇ ਸੀਰੀਆ ਦੇ ਕਈ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਇਸਦੇ ਚਲਦਿਆਂ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ।
post by parmvir singh