ਤਿਉਹਾਰੀ ਸੀਜ਼ਨ ‘ਚ ਜਿੱਥੇ ਬਾਜ਼ਾਰ ‘ਚ ਸੋਨੇ-ਚਾਂਦੀ ਦੀ ਮੰਗ ਬਣੀ ਹੋਈ ਹੈ। ਬਾਵਜੂਦ ਇਸ ਦੇ ਬਾਜ਼ਾਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦਿਨਾਂ ਵਿੱਚ ਲੁਧਿਆਣਾ ਦੇ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਵਿੱਚ 400 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਚਾਂਦੀ ਦੀ ਕੀਮਤ ਵਿੱਚ 1000 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਕੌਮਾਂਤਰੀ ਬਾਜ਼ਾਰ ਤੋਂ ਮਿਲ ਰਹੇ ਸੰਕੇਤਾਂ ਦੇ ਆਧਾਰ ‘ਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਹੋਰ ਨਰਮੀ ਆ ਸਕਦੀ ਹੈ। ਲੁਧਿਆਣਾ ਦੇ ਬਾਜ਼ਾਰ ‘ਚ 14 ਅਕਤੂਬਰ ਨੂੰ 24 ਕੈਰੇਟ ਸ਼ੁੱਧ ਸੋਨੇ ਦੀ ਕੀਮਤ 52300 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜੋ ਹੁਣ ਘੱਟ ਕੇ 51800 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਆ ਗਈ ਹੈ। ਇਸ ਤੋਂ ਇਲਾਵਾ 22 ਕੈਰੇਟ ਸੋਨੇ ਦੀ ਕੀਮਤ ਵੀ 48900 ਤੋਂ 48400 ਰੁਪਏ ‘ਤੇ ਆ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ‘ਚ ਵੀ ਗਿਰਾਵਟ ਦਾ ਰੁਖ ਦੇਖਣ ਨੂੰ ਮਿਲ ਰਿਹਾ ਹੈ। 14 ਅਕਤੂਬਰ ਨੂੰ ਚਾਂਦੀ ਦੀ ਕੀਮਤ 60 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਘਟ ਕੇ 59 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।