ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦਾ ਪੰਜਵਾਂ ਤਖ਼ਤ ਹੈ ਸਿੱਖਾਂ ਵਿੱਚ ਿੲਸ ਸਥਾਨ ਪ੍ਰਤੀ ਬਹੁਤ ਸਰਧਾ ਹੈ। ਸਿੱਖ ਆਪਣੇ ਨਿੱਜੀ ਮਾਮਲਿਆ ਵਿੱਚ ਕਦੀ ਸਰਕਾਰੀ ਦਖਲਅੰਦਾਜ਼ੀ ਨਹੀ ਚਾਹੁੰਦੇ। ਸਰਕਾਰ ਨੇ ਹਜ਼ੂਰ ਸਾਹਿਬ ਦਾ ਪ੍ਰਬੰਧਕ ਿੲੱਕ ਗੈਰ ਸਿੱਖ ਵਿਅਕਤੀ ਲਗਾ ਦਿੱਤਾ ਸੀ ਅਤੇ ਜਿਸ ਗੱਲ ਦਾ ਸਮੁੱਚੇ ਸਿੱਖ ਜਗਤ ਵਿੱਚ ਵਿਰੋਧ ਹੋ ਰਿਹਾ ਸੀ, ਹਜ਼ੂਰ ਸਾਹਿਬ ਅਬਚਲਨਗਰ ਸਾਹਿਬ ਦੇ ਪ੍ਰਬੰਧਕ ਵਜੋਂ IAS ਅਭਿਜੀਤ ਰਾਉਤ ਲਗਾ ਦਿੱਤਾ ਗਿਆ ਸੀ।
ਇੱਕ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ‘ਤੇ ਮਹਾਰਾਸ਼ਟਰ ਸਰਕਾਰ ਨੇ ਆਪਣਾ ਫੈਸਲਾ ਪਲਟਿਆ ਹੈ। ਵਿਰੋਧ ਬਾਅਦ ਤਖ਼ਤ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਸ਼ਾਸਕ ਬਦਲਿਆ ਅਤੇ ਹੁਣ ਸੇਵਾਮੁਕਤ ਆਈ.ਏ.ਐੱਸ ਅਧਿਕਾਰੀ ਡਾ: ਸਤਬੀਰ ਸਿੰਘ ਨੂੰ ਤਖ਼ਤ ਸੱਚਖੰਡ ਬੋਰਡ ਦਾ ਨਵਾਂ ਪ੍ਰਬੰਧਕ ਨਿਯੁਕਤ ਕੀਤਾ।