ਅਮਰੀਕਾ: ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਲੋਰਾਡੋ ਸੂਬੇ ਦੀ ਮੁੱਖ ਅਦਾਲਤ ਦੀ ਮੁੱਖ ਅਦਾਲਤ ਤੋਂ ਵੱਡਾ ਝੱਟਕਾ ਲੱਗਾ ਹੈ। ਅਦਾਲਤ ਨੇ ਟਰੰਪ ਨੂੰ ਅਮਰੀਕੀ ਕੈਪੀਟਲ ਹਿੰਸਾ ਮਾਮਲੇ ‘ਚ ਅਮਰੀਕੀ ਸੰਵਿਧਾਨ ਦੇ ਤਹਿਤ ਰਾਸ਼ਟਰਪਤੀ ਅਹੁਦੇ ਲਈ ਅਯੋਗ ਕਰਾਰ ਦਿੱਤਾ ਹੈ।
ਅਦਾਲਤ ਨੇ ਵ੍ਹਾਈਟ ਹਾਊਸ ਦੀ ਦੌੜ ਲਈ ਰਿਪਬਲਿਕਨ ਪਾਰਟੀ ਦੇ ਮੁੱਖ ਦਾਅਵੇਦਾਰ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਲਈ ਸੂਬੇ ਦੀ ਮੁੱਢਲੀ ਵੋਟਿੰਗ ਤੋਂ ਹਟਾ ਦਿਤਾ ਹੈ। ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਕੀਤੀ ਗਈ ਹੈ।