ਲੁਧਿਆਣਾ ਦੇ ਸਰਾਫਾਂ ਬਜ਼ਾਰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਡੀ ਆਰ ਆਈ ਦੀ ਟੀਮ ਵੱਲੋਂ ਲੁਧਿਆਣਾ ਐਸ ਟੀ ਐਫ ਨਾਲ ਮਿਲ ਕੇ ਇਕ ਸੁਨਿਆਰੇ ਦੀ ਦੁਕਾਨ ਉਪਰ ਰੇਡ ਕੀਤੀ ਗਈ । ਇਹ ਰੇਡ ਤਕਰੀਬਨ ਚਾਰ ਤੋਂ ਪੰਜ ਘੰਟੇ ਚੱਲੀ। ਮਾਮਲਾ ਦੁਬਈ ਤੋਂ ਸਮੱਗਲ ਕੀਤੇ ਸੋਨੇ ਦਾ ਹੈ, ਕਿਹਾ ਜਾ ਰਿਹਾ ਹੈ ਕਿ ਦੁਬਈ ਤੋਂ 3 ਕਿਲੋ ਦੇ ਕਰੀਬ ਸੋਨਾ ਸਮੱਗਲ ਕੀਤਾ ਗਿਆ ਸੀ । ਜਿਸ ਵਿੱਚੋਂ ਡੇਢ ਕਿਲੋ ਦੇ ਕਰੀਬ ਸੋਨਾ ਦਿੱਲੀ ਵਿੱਚ ਵੇਚਿਆ ਗਿਆ ਸੀ ਅਤੇ ਬਾਕੀ ਸੋਨਾ ਕਿਹਾ ਜਾ ਰਿਹਾ ਸੀ ਕਿ ਲੁਧਿਆਣਾ ਦੇ ਸਰਾਫਾ ਬਜ਼ਾਰ ਵਿਚ ਵੇਚਿਆ ਗਿਆ ਹੈ ।
ਜਿਸ ਨੂੰ ਲੈ ਕੇ ਡੀ ਆਰ ਆਈ ਅਤੇ ਐਸਟੀਐਫ ਦੀ ਟੀਮ ਵੱਲੋਂ ਸਾਂਝੇ ਅਪਰੇਸ਼ਨ ਚਲਾ ਗਿਆ । ਇਸ ਨੂੰ ਲੈ ਕੇ ਲੁਧਿਆਣਾ ਦੇ ਸਰਾਫ਼ਾ ਬਾਜ਼ਾਰ ਡਰ ਦਾ ਮਾਹੌਲ ਸੀ ਸੁਨਿਆਰਿਆਂ ਵੱਲੋਂ ਆਪਣੀਆਂ ਦੁਕਾਨਾਂ ਜਲਦੀ ਹੀ ਬੰਦ ਕਰ ਦਿੱਤੀ ਗਈ ਹੈ , ਐਸਟੀਐਫ ਲੁਧਿਆਣਾ ਦੇ ਇੰਚਾਰਜ ਹਰਬੰਸ ਸਿੰਘ ਨੇ ਇਸ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ਨੇ ਦੱਸਿਆ ਕਿ ਡੀ ਆਰ ਆਈ ਦੀ ਟੀਮ ਵੱਲੋਂ ਐਸਟੀਐਫ ਲੁਧਿਆਣਾ ਨਾਲ ਮਿਲ ਕੇ ਸਾਂਝੇ ਯਤਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਦੁਬਈ ਤੋਂ ਸਮੱਗਲਿੰਗ ਹੋਏ ਸੋਨੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ । ਜਿਸ ਦੀ ਪੂਰੀ ਜਾਣਕਾਰੀ ਡੀ ਆਰ ਆਈ ਦੀ ਟੀਮ ਵੀ ਦੇ ਸਕਦੀ ਹੈ।
post by parmvir singh