ਨਵਾਂਸ਼ਹਿਰ ਪੁਲਿਸ ਵੱਲੋਂ ਡਾਕ ਪਾਰਸਲ ਰਾਹੀਂ ਵਿਦੇਸ਼ਾਂ ਵਿੱਚ ਆਫੀਮ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਜਿਸ ਵਿੱਚ ਇੱਕ ਦੋਸ਼ੀ ਬਰਜਿੰਦਰ ਕੁਮਾਰ ਵਾਸੀ ਜਿਲ੍ਹਾ ਨਵਾਂਸ਼ਹਿਰ ਨੂੰ ਗ੍ਰਿਫਤਾਰ ਕੀਤਾ ਅਤੇ ਦੂਜੇ ਦੋਸ਼ੀ ਭੁਪਿੰਦਰ ਸਿੰਘ ਭੂਰੀ ਪਿੰਡ ਬੈਂਸਾਂ ਜਿਲ੍ਹਾ ਨਵਾਂਸ਼ਹਿਰ ਦੀ ਭਾਲ ਜਾਰੀ ਹੈ।

ਨਵਾਂਸ਼ਹਿਰ ਪੁਲਿਸ ਵਲੋਂ ਕੈਨੇਡਾ ਅਤੇ ਇਟਲੀ ਭੇਜੇ 2 ਪਾਰਸਲ ਕਸਟਮ ਵਿਭਾਗ IGI ਏਅਰਪੋਰਟ ਨਵੀਂ ਦਿੱਲੀ ਵਿਖੇ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤਾ ਦੋਸ਼ੀ ਜੋ ਨਵਾਂਸ਼ਹਿਰ ਦੇ ਪੋਸਟ ਆਫੀਸ ਵਿੱਚ ਨੌਕਰੀ ਕਰਦਾ ਹੈ ਉਸਦੇ ਸਾਥੀ ਬਰਜਿੰਦਰ ਵਲੋਂ ਉਸਦੇ ਖਾਤੇ ਵਿੱਚ ਇਹ ਆਫੀਮ ਪਾਰਸਲ ਕਰਵਾਉਣ ਲਈ 60 ਹਜਾਰ ਜਮਾਂ ਕਰਵਾਏ ਸਨ ਅਤੇ ਉਕਤ ਦੋਸ਼ੀ 450 ਗ੍ਰਾਮ ਦੇ ਦੋ ਕੋਰੀਅਰ ਕੈਨੇਡਾ ਅਤੇ ਇਟਲੀ ਨੂੰ ਕਰਵਾਏ ਸਨ ਜਿਨ੍ਹਾਂ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਰੁਕਵਾ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਨਵਾਂਸ਼ਹਿਰ ਦੇ ਐਸ,ਐਸ,ਪੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਦਿੱਤੀ ।
post by parmvir singh