ਮਹਾਨ ਟੈਨਿਸ ਖਿਡਾਰਨ ਮਾਰਟਿਨਾ ਨਵਰਾਤੀਲੋਵਾ ਨੇ ਕੈਂਸਰ ਨੂੰ ਹਰਾ ਕੇ ਮਜਬੂਤ ਅੋਰਤ ਹੋਣ ਦੀ ਉਦਾਹਰਣ ਦਿੱਤੀ, ਅਤੇ ਟੀਵੀ ਕੁਮੈਂਟਰੀ ‘ਤੇ ਕੀਤੀ ਵਾਪਸੀ। ਮਹਾਨ ਟੈਨਿਸ ਖਿਡਾਰਨ ਮਾਰਟਿਨਾ ਨਵਰਾਤਿਲੋਵਾ ਨੇ ਕਿਹਾ ਹੈ ਕਿ ਉਹ ਗਲੇ ਅਤੇ ਛਾਤੀ ਦੇ ਕੈਂਸਰ ਤੋਂ ਠੀਕ ਹੋ ਗਈ ਹੈ ਅਤੇ ਮਿਆਮੀ ਓਪਨ ਰਾਹੀਂ ਇੱਕ ਟੀਵੀ ਚੈਨਲ ਲਈ ਕੰਮ ‘ਤੇ ਵਾਪਸ ਆ ਗਈ ਹੈ। 18 ਵਾਰ ਦੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਨੇ ਕਿਹਾ, ‘ਵਾਪਸ ਆ ਕੇ ਚੰਗਾ ਮਹਿਸੂਸ ਹੋ ਰਿਹਾ ਹੈ। ਉਸ ਨੇ ਦੱਸਿਆ ਕਿ ਕੈਂਸਰ ਦੇ ਇਲਾਜ ਦੌਰਾਨ ਉਸ ਦਾ ਸੁਆਦ ਚਲਾ ਗਿਆ ਅਤੇ 15 ਪੌਂਡ ਵਜ਼ਨ ਵੀ ਗੁਆ ਦਿੱਤਾ। ਉਹ ਆਸਟ੍ਰੇਲੀਅਨ ਓਪਨ ਅਤੇ ਬੀਐਨਪੀ ਪਰਿਬਾਸ ਓਪਨ ਵਿੱਚ ਟੀਵੀ ‘ਤੇ ਦਿਖਾਈ ਨਹੀਂ ਦਿੱਤੀ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਕਿਹਾ, ‘ਜਿੱਥੋਂ ਤੱਕ ਡਾਕਟਰਾਂ ਨੇ ਮੈਨੂੰ ਦੱਸਿਆ ਹੈ, ਕਿ ਹੁਣ ਮੈਨੂੰ ਕੈਂਸਰ ਨਹੀਂ ਹੈ। ਮੈਂ ਚੈਕਅੱਪ ਕਰਵਾਉਂਦੇ ਰਹਾਂਗੀ। ਨਵਰਾਤਿਲੋਵਾ ਨੂੰ 2010 ਵਿੱਚ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ।
ਪਰਮਵੀਰ
Related posts:
ਵਿਜੀਲੈਂਸ ਬਿਉਰੋ ਵੱਲੋਂ ਦੋ ਸਰਪੰਚਾਂ ਤੇ ਦੋ ਪੰਚਾਇਤ ਸਕੱਤਰਾਂ ਖਿਲਾਫ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਲੱਖਾਂ ਰੁਪਏ ਦਾ...
ਦੋ ਮਹਿਲਾਵਾਂ ਵੱਲੋ ਦੁਕਾਨ ਤੇ ਹੰਗਾਮਾਂ, ਦੁਕਾਨਦਾਨ ਵੱਲੋ ਕਰਵਾਈ ਸ਼ਿਕਾਈਤ ਦਰਜ਼
ਘਰ ਵੜਕੇ ਚੋਰਾਂ ਨੇ 12 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਕੀਤੀ ਚੋਰੀ
ਦਸੂਹਾ ਦੇ ਪਿੰਡ ਘਗਵਾਲ ਵਿਖੇ ਇਲਾਕਾ ਨਿਵਾਸੀਆਂ ਨੇ ਸਰਕਾਰ ਅਤੇ ਨਹਿਰੀ ਵਿਭਾਗ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ।