ਜੇਕਰ ਤੁਸੀ ਜਾ ਰਹੇ ਹੋ ਪੰਜਾਬ ਤੋਂ ਬਾਹਰ ਤਾਂ ਇਕ ਬਾਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ

ਡੈਸਕ: ਅੱਜ ਐਤਵਾਰ ਦਾ ਦਿਨ ਹੈ ‘ਤੇ ਛੁੱਟੀ ਵਾਲੇ ਦਿਨ ਲੋਕ ਅਕਸਰ ਆਪਣੇ ਪਰਿਵਾਰ ਨਾਲ ਕਿਸੇ ਨਾ ਕਿਸੇ ਥਾਂ ਉਤੇ ਘੁੰਮਣ ਜ਼ਰੂਰ ਜਾਂਦੇ ਹਨ। ਪਰ ਘਰ ਤੋਂ ਬਾਹਰ ਜਾਣ ਤੋਂ ਪਹਿਲਾ ਇਹ ਖ਼ਬਰ ਪੜ੍ਹਣੀ ਬਹੁਤ ਅਹਿਮ ਹੋ ਜਾਂਦੀ ਹੈ। ਦਰਅਸਲਤ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਬਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਾਹਨਾਂ ’ਤੇ ਉੱਚ ਸੁਰੱਖਿਆ ਨੰਬਰ ਪਲੇਟਾਂ ਲਗਾਉਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਹਾਈ ਸਕਿਊਰਟੀ ਨੰਬਰ ਪਲੇਟਾਂ ਲਗਾਉਣ ਦਾ ਕਈ ਵਾਰ ਸਮਾਂ ਦਿੱਤਾ ਗਿਆ ਹੈ।

ਪਟਵਾਰੀਆਂ ਦੇ ਸਪੋਟ ਚ ਡਟੀ BJP,ਕਹਿੰਦੇ ਵਾਲ ਨੀਂ ਹੋਣ ਦੇਵਾਂਗੇ ਵਿੰਗਾ? ਸੁਣ ਕੇ ਬਾਗੋ ਬਾਗ ਹੋਏ ਪਟਵਾਰੀ

ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਬਲਜਿੰਦਰ ਸਿੰਘ ਢਿਲੋਂ ਨੇ ਦੱਸਿਆ ਕਿ ਸੂਬੇ ਦੇ ਗੁਆਂਢੀ ਕੇਂਦਰ ਸਾਸ਼ਤ ਪ੍ਰਦੇਸ਼ਾਂ ਅਤੇ ਰਾਜਾਂ ਜਿਵੇਂ ਕਿ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਲੋਂ ਇਹ ਮੁੱਦਾ ਸੂਬਾ ਸਰਕਾਰ ਪਾਸ ਉਠਾਉਂਦਿਆਂ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਾਹਨ ਬਿਨਾਂ ਹਾਈ ਸਕਿਊਰਟੀ ਨੰਬਰ ਪਲੇਟਾਂ ਦੇ ਉਨ੍ਹਾਂ ਦੇ ਖੇਤਰ ’ਚ ਦਾਖ਼ਲ ਹੁੰਦਾ ਹੈ ਤਾਂ ਉਸ ਵਾਹਨ ਨੂੰ ਜ਼ਬਤ ਕਰ ਲਿਆ ਜਾਵੇਗਾ।

ਪਹਿਲਾ ਸਿੱਖਾਂ ਤੇ NSA ,ਹੁਣ ਮੁਲਾਜ਼ਮਾ ਤੇ ESMA CM ਪਟਵਾਰੀਆਂ ਨੂੰ ਲੈ ਕੇ ਕਰਨਗੇ U-TURN ? ਹੋਵੇਗਾ ਵੱਡਾ ਫੈਸਲਾ !

ਉਨ੍ਹਾਂ ਅੱਗੇ ਦੱਸਿਆ ਕਿ ਮੋਟਰ ਵਹੀਕਲ ਐਕਟ 1988 ਦੀ ਧਾਰਾ 177 ਅਨੁਸਾਰ ਪਹਿਲੀ ਵਾਰ ਹਦਾਇਤਾਂ ਦੀ ਉਲੰਘਣਾ ਕਰਨ ’ਤੇ 2000 ਰੁਪਏ ਜੁਰਮਾਨਾ ਕੀਤਾ ਜਾਂਦਾ ਹੈ ਅਤੇ ਦੁਬਾਰਾ ਉਲੰਘਣਾ ਕਰਦਿਆਂ ਪਾਏ ਜਾਣ ’ਤੇ ਇਹ ਜੁਰਮਾਨਾ 3000 ਰੁਪਏ ਕੀਤਾ ਜਾਂਦਾ ਹੈ। ਉਨ੍ਹਾਂ ਜ਼ਿਲ੍ਹੇ ਦੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਵੇਂ ਤੇ ਪੁਰਾਣੇ ਵਾਹਨਾਂ ’ਤੇ ਹਾਈ ਸਕਿਊਰਟੀ ਨੰਬਰ ਪਲੇਟਾਂ ਜਰੂਰ ਲਗਵਾ ਲੈਣ ਤਾਂ ਜੋ ਕਿਸੇ ਵੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।

See also  ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ: ਹਰਜੋਤ ਸਿੰਘ ਬੈਂਸ