ਦੀਨਾਨਗਰ ਦੀ ਮਿਲੀ ਮਾਸਟਰ ਕਾਲੋਨੀ ਵਿਚ ਚੋਰਾਂ ਵੱਲੋਂ ਇਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਮਿਲੀ ਹੈ। ਰੀਟਾਇਰਡ ਪ੍ਰਿੰਸੀਪਲ ਸਨੇਹ ਸਰਿਤਾ ਜੋਸ਼ੀ ਦੋ ਦਿਨ ਤੋਂ ਰਾਜਸਥਾਨ ਗਏ ਹੋਏ ਹਨ ਅਤੇ ਫਿਲਹਾਲ੍ ਵਾਪਸ ਨਹੀਂ ਪਰਤੇ ਹਨ। ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੇ ਜੇਠ ਦਾ ਲੜਕਾ ਘਰ ਦੀ ਨਿਗਰਾਨੀ ਕਰਦਾ ਸੀ। ਬੀਤੀ ਰਾਤ ਦੋ ਚੋਰ ਗੇਟ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਖਿੜਕੀਆਂ ਤੋੜ ਕੇ ਕਮਰਿਆਂ ਦੇ ਅੰਦਰ ਦਾਖਲ ਹੋਣ ਮਗਰੋਂ ਬੜੇ ਆਰਾਮ ਨਾਲ ਦੋ ਘੰਟੇ ਦੇ ਕਰੀਬ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫਰਾਰ ਹੋ ਗਏ। ਹਾਲਾਂਕਿ ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਚੋਰਾਂ ਵੱਲੋਂ ਕਿੰਨਾ ਨੁਕਸਾਨ ਕੀਤਾ ਗਿਆ ਹੈ ਕਿਉਂਕਿ ਘਰ ਦੀ ਮਾਲਕਣ ਵੱਲੋਂ ਵਾਪਸ ਭਾਰਤ ਦ ਘਰ ਦਾ ਜਾਇਜਾ ਨਹੀਂ ਲਿਆ ਗਿਆ ਹੈ ਪਰ ਨਿਗਰਾਨੀ ਕਰਦੇ ਲੜਕੇ ਨੇ ਸ਼ੱਕ ਜਤਾਇਆ ਹੈ ਕਿ ਚੌਰ ਘਰ ਵਿਚੋ ਕੀਮਤੀ ਸਮਾਨ ਦੇ ਨਾਲ ਨਾਲ ਗਹਿਣੇ ,ਨਕਦੀ ਅਤੇ ਡਾਲਰ ਦੀ ਚੋਰੀ ਕਰਕੇ ਲੈ ਗਏ ਹਨ। ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਦੋ ਛੋਟੀ ਜਿਹੀ ਉਮਰ ਦੇ ਨਕਾਬਪੋਸ਼ ਚੋਰ ਗੇਟ ਰਾਹੀਂ ਘਰ ਵਿਚ ਦਾਖਲ ਹੁੰਦੇ ਅਤੇ ਘਰ ਦੇ ਅੰਦਰ ਲੱਗੇ ਕੈਮਰੇ ਵਿੱਚ ਚੋਰੀ ਕਰਦੇ ਸਾਫ ਨਜ਼ਰ ਆ ਰਹੇ ਹਨ।
ਵੀ ਉ_ਘਰ ਦੇ ਮਾਲਕਾਂ ਦੀ ਗ਼ੈਰ-ਹਾਜ਼ਰੀ ਵਿਚ ਘਰ ਦੀ ਨਿਗਰਾਨੀ ਕਰਦੇ ਰੀਟਾਇਰਡ ਪ੍ਰਿੰਸੀਪਲ ਸਨੇਹ ਲਤਾ ਦੇ ਜੇਠ ਦੇ ਲੜਕੇ ਸੂਰਏ ਉਦੇ ਨੇ ਦੱਸਿਆ ਕਿ ਜਦੋਂ ਤੋਂ ਘਰ ਵਾਲੇ ਘਰੋਂ ਬਾਹਰ ਗਏ ਹਨ ਉਹ ਦਿਨ ਵੇਲੇ ਇਸ ਘਰ ਰਹਿੰਦਾ ਹੈ ਅਤੇ ਰਾਤ ਨੂੰ ਆਪਣੇ ਘਰ ਚਲਾ ਜਾਂਦਾ ਹੈ। ਬੀਤੀ ਰਾਤ ਵੀ ਉਹ ਚਲਾ ਗਿਆ ਅਤੇ ਜਦੋਂ ਸਵੇਰੇ ਰੋਜ਼ਾਨਾ ਵਾਂਗ ਬੰਦ ਘਰ ਦਾ ਚੱਕਰ ਲਗਾਉਣ ਲਈ ਗਿਆ ਤਾਂ ਅੰਦਰ ਦੇ ਕਮਰੇ ਖੁੱਲੇ ਪਏ ਵੇਖ ਕੇ ਹੱਕਾ ਬੱਕਾ ਰਹਿ ਗਿਆ। ਜਦੋਂ ਉਸ ਨੇ ਝਾੜੂ ਲਗਾ ਕੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਦਰਵਾਜ਼ਾ ਦੀ ਚਿਟਕਨੀ ਲੱਗੀ ਸੀ। ਦੂਸਰੇ ਕਮਰੇ ਵੱਲ ਜਾਂ ਤੇ ਉਸ ਨੂੰ ਪਤਾ ਲੱਗਾ ਕਿ ਘਰ ਵਿੱਚ ਚੋਰੀ ਹੋ ਚੁੱਕੀ ਹੈ। ਸਾਰਿਆਂ ਤੋਂ ਜ਼ਿਆਦਾ ਸਮਾਨ ਬਿਖਰਿਆ ਪਿਆ ਸੀ। ਚੋਰਾਂ ਵੱਲੋਂ ਵਾਈ-ਫਾਈ ਵੀ ਪੁੱਟ ਲਿਆ ਗਿਆ ਸੀ ਅਤੇ ਘਰ ਵਿੱਚੋਂ ਕਪੜੇ ਬੂਟ ਤੋਂ ਚੋਰੀ ਕਰ ਲਏ ਸਨ। ਗੋਧਰੇਜ ਦੀ ਅਲਮਾਰੀਆਂ ਦੇ ਲੋਕ ਤੋੜ ਕੇ ਵੀ ਉਹਨਾਂ ਦੀ ਫਰੋਲਾ-ਫਰਾਲੀ ਕੀਤੀ ਗਈ ਸੀ ਜਿਸ ਨਾਲ ਉਸਨੂੰ ਸ਼ੱਕ ਹੈ ਕਿ ਘਰ ਵਿੱਚੋ ਗਹਿਣੇ ,ਕੈਸ਼ ਅਤੇ ਡਾਲਰ ਵੀ ਚੋਰੀ ਹੋ ਚੁੱਕੇ ਹਨ। ਉਸ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ