ਚੰਡੀਗੜ੍ਹ ਇਨਸਾਫ ਮੋਰਚੇ ਨੂੰ ਲੈ ਕੇ ਡਾ. ਰਾਜਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਤੇ ਸਾਦੇ ਨਿਸ਼ਾਨੇ

ਚੰਡੀਗੜ ਮੋਰਚੇ ਚ ਚੰਡੀਗੜ ਪੁਲਿਸ ਅਤੇ ਇਨਸਾਫ ਮੋਰਚੇ ਵਿਚ ਹੋ ਰਹੇ ਟਕਰਾਵ ਨੂੰ ਲੈਕੇ ਡਾਕਟਰ ਵੇਰਕਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਖੂਨੀ ਝੜਪ ਹੋ ਰਹੀ ਹੈ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਹੈ ਇਸਦੀ ਜਿੰਮੇਵਾਰ ਸਿਰਫ਼ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਮੋਰਚੇ ਵਾਲੇ ਕਿੰਨੇ ਦਿਨ ਤੋਂ ਭਗਵੰਤ ਮਾਨ ਕੋਲ ਸਮਾਂ ਮੰਗ ਰਹੇ ਹਨ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਮਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਉਕਸਾ ਰਿਹਾ ਤਾਂ ਕਿ ਉਹ ਚੰਡੀਗੜ੍ਹ ਪੁਲੀਸ ਦੇ ਗਲ ਪੈਣ ਹਿੰਸਕ ਘਟਨਾਵਾਂ ਹੋਣ ਖੂਨ ਖਰਾਬਾ ਹੋਵੇ ਇਹ ਜਿਹੜੀਆਂ ਘਟਨਾਵਾਂ ਪੰਜਾਬ ਵਿਚ ਹੋ ਰਹੀਆਂ ਹਨ ਚਾਹੇ ਉਹ ਗੁੰਡਾਗਰਦੀ ਦੀਆਂ ਚਾਹੇ ਗੈਂਗਸਟਰ ਵਾਦ ਹੋਵੇ, ਖੂਨ ਖ਼ਰਾਬਾ ਚਾਹੇ ਡਰੱਗ ਦੇ ਨਾਲ ਲੋਕ ਮਰ ਰਹੇ ਹਨ, ਸਰਕਾਰ ਆਪਣੀ ਗਲਤੀ ਨੂੰ ਛੁਪਾਉਣ ਵਾਸਤੇ ਲੋਕਾਂ ਦਾ ਧਿਆਨ ਦੂਜੇ ਪਾਸੇ ਕਰ ਰਹੀ ਹੈ।

punjab cabinet

ਅੱਜ ਵੀ ਅਸੀਂ ਮੰਗ ਕਰਦੇ ਤੁਸੀਂ ਪੰਜਾਬ ਦੀ ਜਿੰਮੇਵਾਰੀ ਦਾ ਅਹਿਸਾਸ ਕਰੋ ਉਨ੍ਹਾਂ ਨਾਲ਼ ਬੈਠ ਕੇ ਗਲ ਕਰੋ ਤਾਂਕਿ ਪੰਜਾਬ ਦਾ ਮਾਹੌਲ ਖਰਾਬ ਹੋਣ ਤੇ ਬਚਾਇਆ ਜਾ ਸਕੇ। ਇਹ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਇਸਦੀ ਜਿੰਮੇਵਾਰ ਆਮ ਆਦਮੀ ਪਾਰਟੀ ਹੈ।.

post by parmvir singh

See also  ਮੁੱਖ ਮੰਤਰੀ ਨੇ ਸੜਕ ਹਾਦਸੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ