ਚੋਰੀ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਨੇ ਜੋ ਰੁਕਣ ਦਾ ਨਾਮ ਹੀ ਨਹੀ ਲੈ ਰਹੇ ਤੇ ਉਥੇ ਹੀ ਲੁਧਿਆਣੇ ‘ਚ ਚੋਰੀ ਦਾ ਮਾਮਲਾ ਸਾਹਮਣਾ ਆਇਆ ਹੈ ।ਜਿੱਥੇ ਚੋਰਾਂ ਵੱਲੋਂ ਬਿਜਲੀ ਦੇ ਟਰਾਂਸਫਾਰਮਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਚੋਰਾਂ ਵੱਲੋੰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਟਰਾਸਫਾਰਮਾਂ ‘ਚੋ ਰਾਤ ਤੇਲ ਕੱਢਿਆਂ ਗਿਆ ਤੇ ਤੇਲ ਕੱਢਦੇ ਵਕਤ ਟਰਾਸਫਾਰਮਾਂ ਦਾ ਕਾਫੀ ਭਾਰੀ ਨੁਕਸਾਨ ਹੋਇਆ ਹੈ ਤੇ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ।
ਉਥੇ ਦੇ ਮੁਹਲੇ ਨਿਵਾਸੀਆਂ ਦਾ ਕਹਿਣਾ ਹੈ ਕਿ ਲੁਧਿਆਣਾ ਚ ਚੋਰਾਂ ਵੱਲੋਂ ਚੋਰੀ ਨੂੰ ਅੰਜ਼ਾਮ ਦਿੱਤਾ ਗਿਆ ਹੈ ਤੇ ਤੇ ਰਾਤ ਦੇ ਸਮੇਂ ਉਹਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਵੀ ਨਹੀ ਕੀਤੀ ਤੇ ਚਲਦੇ ਟਰਾਸਫਾਰਮਾਂ ਚੋ ਤੇਲ ਕੱਢ ਕੇ ਫਰਾਰ ਹੋ ਗਏ ਤੇ ਉਥੇ ਹੀ ਮਸ਼ੀਨਾਂ ਨੂੰ ਕਾਫੀ ਨੁਕਸਾਨ ਹੋਇਆ ਤੇ ਲੋਕਾਂ ਵੱਲੋਂ ਕਾਫੀ ਰੋਸ ਪ੍ਰਗਟਾਇਆ ਗਿਆ ਤੇ ਇਹ ਸਾਰਾ ਮਾਮਲਾ ਪੁਲਿਸ ਵੱਲੋਂ ਦਰਜ ਕੀਤਾ ਗਿਆ ।
ਸੁੰਦਰ ਨਗਰ ਮੰਡਲ ਕਾਕੋਵਾਲ ਬਿਜਲੀ ਵਿਭਾਗ ਦੇ ਇੰਜਨੀਅਰ ਜਗਮੋਹਨ ਸਿੰਘ ਜੰਡੂ ਨਾਲ ਟਰਾਂਸਫਾਰਮ ਚੋ ਤੇਲ ਕੱਢਣ ਦੀ ਵਾਰਦਾਤ ਦੱਸੀ ਗਈ ਤਾਂ ਉਹਨਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾ ਵੀ ਕਈ ਵਾਰ ਚਲਦੇ ਟਰਾਂਸਫਾਰਮਾਂ ਚੋ ਤੇਲ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਵਾਰਦਾਤਾ ਵੀ ਪਹਿਲਾ ਸਾਹਮਣੇ ਆਈਆਂ ਜਿਸਦਾ ਬਿਜਲੀ ਵਿਭਾਗ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਸੀਸੀਟੀਵੀ ਦੌਰਾਨ ਸ਼ਿਕਾਇਤ ਥਾਣਾ ਬਸਤੀ ਜੋਧੇਵਾਲ ਚ ਕਰ ਦਿੱਤੀ ਗਈ।