ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚਾਈਨਾ ਡੋਰ ਨਾਲ ਚੀਰਿਆ ਗਿਆ। ਉਸ ਦੇ 120 ਟਾਂਕੇ ਟਾਂਕੇ ਲੱਗੇ ਹਨ।ਲੁਧਿਆਣਾ ਦੇ ਸਮਰਾਲਾ ਨੇੜੇ ਇੱਕ ਬੱਚਾ ਪਲਾਸਟਿਕ ਦੀ ਚਾਇਨਾ ਡੋਰ ਦੀ ਲਪੇਟ ਵਿੱਚ ਆ ਗਿਆ|ਲੋਹੜੀ ਵਾਲੇ ਦਿਨ ਸਮਰਾਲਾ ਵਿਖੇ 4 ਸਾਲ ਦੇ ਇੱਕ ਮਾਸੂਮ ਬੱਚੇ ਦੀ ਚਾਈਨਾ ਡੋਰ ਵਿੱਚ ਫੱਸ ਜਾਣ ਕਾਰਨ ਉਸ ਦਾ ਚਿਹਰਾ ਬੁਰੀ ਤਰਾਂ ਜ਼ਖਮੀ ਹੋਣ ’ਤੇ ਉਸ ਦੀ ਜਾਨ ਖਤਰੇ ਵਿੱਚ ਪੈ ਗਈ ਹੈ।ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਡੀਐਮਸੀ ਲਈ ਰੈਫਰ ਕਰ ਦਿੱਤਾ। ਬੱਚੇ ਦੇ ਚਿਹਰੇ ‘ਤੇ 120 ਟਾਂਕੇ ਲੱਗੇ ਹਨ। ਚਿਹਰੇ ਦੀ ਇੱਕ ਹੋਰ ਸਰਜਰੀ ਕੀਤੀ ਜਾਣੀ ਹੈ। ਬੱਚੇ ਦਾ ਨਾਂ ਹਰਜੋਤ ਸਿੰਘ ਹੈ ਅਤੇ ਉਸ ਦੀ ਉਮਰ 4 ਸਾਲ ਹੈ। ਉਹ ਨਰਸਰੀ ਕਲਾਸ ਦਾ ਵਿਦਿਆਰਥੀ ਹੈ।
ਇਹ ਬੱਚਾ ਹਰਜੋਤ ਸਿੰਘ ਲੋਹੜੀ ਦਾ ਤਿਉਹਾਰ ਹੋਣ ਕਾਰਨ ਆਪਣੇ ਮਾਤਾ-ਪਿਤਾ ਨਾਲ ਕਾਰ ਵਿੱਚ ਸਵਾਰ ਹੋ ਕੇ ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸਮਰਾਲਾ ਵਿਖੇ ਆਪਣੇ ਘਰ ਪਰਤ ਰਿਹਾ ਸੀ ਬੱਚੇ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਮਾਸੂਮ ਪੁੱਤਰ ਦਾ ਚਿਹਰਾ ਇੰਨੀ ਬੁਰੀ ਤਰਾਂ ਨਾਲ ਡੋਰ ਨੇ ਵੱਡ ਦਿੱਤਾ ਹੈ ਕਿ ਡਾਕਟਰਾਂ ਨੇ ਪਹਿਲਾ ਤਾਂ 70 ਤੋਂ ਵੀ ਵੱਧ ਟਾਂਕੇ ਲਗਾਏ। ਪ੍ਰੰਤੂ ਬੱਚੇ ਦੀ ਹਾਲਤ ਨੂੰ ਵੇਖਦਿਆ ਰਾਤ ਨੂੰ ਹੀ ਡਾਕਟਰਾਂ ਨੂੰ ਉਸ ਦੇ ਬੱਚੇ ਦੀ ਸਰਜਰੀ ਤੱਕ ਕਰਨੀ ਪਈ ਹੈ। ਹਰਜੋਤ ਸਿੰਘ ਦੇ ਪਿਤਾ ਵਿਕਰਮਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਚਾਈਨਾ ਡੋਰ ਦੀ ਧੜੱਲੇ ਨਾਲ ਹੋ ਰਹੀ ਵਿਕਰੀ ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ।
ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਪਲਾਸਟਿਕ ਦਾ ਡੋਰ ਵੇਚਣ ਦੇ ਦੋਸ਼ ਵਿੱਚ ਕਈ ਬੰਦਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਪਰ ਕੁਝ ਲੋਕ ਹੀ ਇਨ੍ਹਾਂ ਨੂੰ ਵੇਚਣ ਵਿੱਚ ਕਾਮਯਾਬ ਹੋਏ ਹਨ। ਪੁਲਿਸ ਹਾਈਵੇਅ ਨੇੜੇ ਪਾਬੰਦੀਸ਼ੁਦਾ ਡੋਰਾਂ ਨਾਲ ਪਤੰਗ ਉਡਾ ਰਹੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰੇਗੀ।ਇਸ ਜਾਨਲੇਵਾ ਡੋਰ ਨਾਲ ਪੰਤਗ ਉਡਾਉਣ ਵਾਲਿਆਂ ’ਤੇ ਵੀ ਪੁਲਿਸ ਨੇ ਕਾਰਵਾਈ ਕੀਤੀ ਹੈ। ਸਮਰਾਲਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਐਡਵੋਕੇਟ ਗਗਨਦੀਪ ਸ਼ਰਮਾ ਨੇ ਸਮਰਾਲਾ ਵਿੱਚ ਵਿਕ ਰਹੀ ਚਾਇਨਾ ਡੋਰ ਤੇ ਸਵਾਲ ਖੜ੍ਹੇ ਕੀਤੇ।
ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚਾਈਨਾ ਡੋਰ ਨਾਲ ਚੀਰਿਆ ਗਿਆ। ਉਸ ਦੇ 70 ਤੋਂ ਵੱਧ ਟਾਂਕੇ ਲੱਗੇ ਹਨ।ਬਾਗੜੀਆਂ ਪਿੰਡ ਦੇ 14 ਸਾਲਾ ਬੱਚੇ ਦੇ ਚਾਈਨਾ ਡੋਰ ਕਰਕੇ ਮੂੰਹ ‘ਤੇ 16 ਟਾਂਕੇ ਲੱਗੇ।ਜਗਰਾਉਂ ਵੱਲ ਦੇ ਇਕ ਵਿਅਕਤੀ ਦੇ ਮੂੰਹ ‘ਤੇ 45 ਤੇ ਹੱਥ ‘ਤੇ 11 ਟਾਂਕੇ ਚਾਈਨਾ ਡੋਰ ਕਰਕੇ ਲੱਗੇ ਨੇ।
Post by Tarandeep singh