ਚਾਇਨਾ ਡੋਰ ਤੋਂ ਕਰੰਟ ਪੈਣ ਕਾਰਨ ਬੁਰੀ ਤਰਾਂ ਝੁਲਸਿਆਂ ਬੱਚਾ

ਇਹ ਮਾਮਲਾ ਹੁਸ਼ਿਆਰਪੁਰ ਦੇ ਨਜ਼ਦੀਕ ਮਹੱਲਾ ਦੀਪ ਨਗਰ ਦਾ ਹੈ ਜਿਥੇ ਚਾਇਨਾ ਡੋਰ ਤੋਂ ਕਰੰਟ ਪੈਣ ਕਾਰਨ 10 ਸਾਲਾਂ ਦਾ ਮਾਸੂਮ ਬੱਚਾ ਬੁਰੀ ਤਰਾਂ ਕਰੰਟ ਨਾਲ ਝੁਲਸ ਗਿਆਂ ਤੇ ਜਿਸਦੇ ਇਕ ਪੈਰ ਤੇ ਲੱਤ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਏ ਤੇ ਜਿਸ ਨੂੰ ਤੁਰੰਤ ਹਸਪਤਾਲ ਚ ਲਿਜਾਇਆ ਗਿਆਂ।

ਇਲਾਜ ਤੋਂ ਬਾਦ ਬੱਚੇ ਨੂੰ ਘਰ ਭੇਜ ਦਿਤਾ ਤੇ ਬਚੇ ਦੇ ਪਿਤਾ ਨੇ ਦਸਿਆ ਕਿ ਉਹਨਾ ਦੇ ਘਰ ਦੇ ਉਪਰ ਚ ਤਾਰਾਂ ਲੰਘਦੀਆਂ ਨੇ ਜੋ ਕਿ ਕਾਫੀ ਉਚਾਈ ਤੇ ਨੇ ਤੇ ਸਾਡਾ ਬੱਚਾ ਆਪਣੀ ਭੈਣ ਨਾਲ ਛੱਤ ਤੇ ਖੇਡ ਰਿਹਾ ਸੀ ਤੇ ਜਿਸ ਤੋਂ ਬਾਦ ਇਕ ਪਤੰਗ ਕੱਟ ਕੇ ਆਇਆ ਤੇ ਪਤੰਗ ਨਾਲ ਚਾਇਨਾ ਡੋਰ ਲਿਪਟੀ ਹੋਈ ਸੀ ਤੇ ਡੋਰ ਬਿਜਲੀ ਦੀਆਂ ਤਾਰਾ ਚ ਫਸ ਗਈ ਤੇ ਡੋਰ ਬਚੇ ਦੇ ਪੈਰ ਨੂੰ ਲਗ ਗਈ ਤੇ ਜਿਸ ਨਾਲ ਜ਼ੋਰਦਾਰ ਕਰੰਟ ਪੈ ਗਿਆ ਬਹੁਤ ਮੁਸ਼ਕਿਲ ਨਾਲ ਬੱਚੇ ਨੂੰ ਛਡਾਇਆ ਗਿਆ ਤੇ ਬੱਚਾ ਕਾਫੀ ਗੰਭੀਰ ਜ਼ਖਮੀ ਹੋ ਗਿਆ ।

post by parmvir singh

See also  CM ਭਗਵੰਤ ਮਾਨ ਨੇ ਅਚਾਨਕ ਸੱਦੀ ਕੈਬਨਿਟ ਦੀ ਐਂਮਰਜੈਂਸੀ ਮੀਟਿੰਗ