ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਘਟਨਾ ਦੇ ਜੇਲ ਰੋਡ ਤੇ ਸਥਿਤ ਬਾਠ ਵਾਲੀ ਗਲੀ ਵਿੱਚ ਵਾਪਰੀ ਹੈ ਜਿੱਥੇ ਦੇਰ ਰਾਤ ਘਰ ਦੀਆਂ ਕੰਧਾ ਟੱਪ ਕੇ ਚੋਰਾਂ ਨੇ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਘਰ ਦੀ ਅਲਮਾਰੀ ਵਿੱਚੋ 12 ਤੋਲੇ ਸੋਨੇ ਦੇ ਗਹਿਣੇ ਕੁੱਝ ਚਾਂਦੀ ਦੇ ਗਹਿਣੇ ਅਤੇ ਚਾਰ ਤੋਂ ਪੰਜ ਹਜ਼ਾਰ ਰੁਪਿਆ ਨਗਦੀ ਅਤੇ ਇੱਕ ਮੋਬਾਈਲ ਕੀਤਾ ਚੋਰੀ ਕਰ ਕੇ ਲੈ ਗਏ ਹਨ। ਚੋਰਾਂ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਉਹ ਗਲੀ ਵਿਚੋਂ ਗੁਜ਼ਰਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਦਿੰਦਿਆਂ ਘਰ ਵਿੱਚ ਰਹਿ ਰਹੇ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਦੇ ਨਜ਼ਦੀਕ ਆਲੋਵਾਲ ਦਾ ਰਹਿਣ ਵਾਲਾ ਹੈ ਜਦ ਕਿ ਇਹ ਘਰ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਹਰਜੀਤ ਸਿੰਘ ਮਾਹਲ ਦਾ ਹੈ ਜਿਸ ਦੀ ਉਹ ਦੇਖ-ਭਾਲ ਕਰਦਾ ਹੈ। ਰਿਹਾਇਸ਼ੀ ਇਲਾਕੇ ਬਾਠ ਵਾਲੀ ਗਲੀ ਵਿਚ ਸਥਿਤ ਇਸ ਘਰ ਵਿੱਚ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਗੁਰਦਾਸਪੁਰ ਸ਼ਹਿਰ ਵਿੱਚ ਹੀ ਨੌਕਰੀ ਕਰਦਾ ਹੈ ਬੀਤੇ ਦਿਨ ਉਹ ਛੁੱਟੀ ਹੋਣ ਕਰਕੇ ਪਰਵਾਰ ਸਮੇਤ ਆਪਣੇ ਪਿੰਡ ਆਲੋਵਾਲ ਚਲਾ ਗਿਆ ਸੀ ਅਤੇ ਅਗਲੇ ਦਿਨ ਜਦੋਂ ਸਵੇਰੇ ਆ ਕੇ ਉਹ ਘਰ ਵਿਚ ਵੜਿਆ ਤਾਂ ਦੇਖਿਆ ਕਿ ਘਰ ਦੇ ਅੰਦਰ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ। ਉਸ ਨੇ ਦੱਸਿਆ ਕਿ ਕੰਧਾਂ ਟੱਪ ਕੇ ਦੋ ਚੋਰ ਘਰ ਵਿਚ ਦਾਖਲ ਹੋਏ, ਜਿਨ੍ਹਾਂ ਦੀ ਗਲੀ ਵਿੱਚ ਆਉਂਦੇ ਜਾਂਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ । ਘਰ ਵਿੱਚ ਵੜ ਕੇ ਉਹਨਾਂ ਨੇ ਪੇਚਕਸ ਨਾਲ ਉਨ੍ਹਾਂ ਨੇ ਕਮਰਿਆਂ ਦੇ ਤਾਲੇ ਤੋੜੇ ਅਤੇ ਅੰਦਰ ਅੰਦਰ ਪਈਆਂ ਅਲਮਾਰੀਆਂ ਵਿਚੋਂ 12 ਤੋਲੇ ਸੋਨੇ ਦੇ ਗਹਿਣੇ,ਕੁਝ ਚਾਂਦੀ ਦੇ ਗਹਿਣੇ ਅਤੇ 4 ਤੋ 5 ਹਜਾਰ ਰੁਪਏ ਨਗਦੀ ਅਤੇ 1 ਮੋਬਾਈਲ ਫ਼ੋਨ ਚੋਰੀ ਕਰ ਕੇ ਲੈ ਗਏ ਹਨ। ਉਸ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਬਾਰੇ ਸਬੰਧਤ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।