ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ, ਨਹੀਂ ਤਾਂ ਫੱਸ ਸਕਦੇ ਹੋ ਲੰਬੇ ਜਾਮ ‘ਚ

ਲੁਧਿਆਣਾ: ਜੇਕਰ ਤੁਸੀ ਨੈਸ਼ਨਲ ਹਾਈਵੇਅ 1 ਤੇ ਜਲੰਧਰ ਵੱਲ ਨੂੰ ਜਾ ਰਹੇ ਹੋ ਤਾਂ ਤੁਸੀ ਲੰਬੇ ਜਾਮ ਵਿਚ ਫ਼ੱਸ ਸਕਦੇ ਹੋ। ਦਰਅਸਲ ਅੱਜ ਸਯੁੰਕਤ ਕਿਸਾਨ ਜਥੇਬੰਦਿਆਂ ਨੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਨੇ ਗੰਨੇ ਦੇ ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਵੱਡਾ ਧਰਨਾ ਲੱਗਾਇਆ ਹੈ।

ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਹੀ ਕਿਉਂ ਧੱਕਾ! ਜਾਂ ਰਚੀਆਂ ਡੂੰਘੀਆਂ ਸਾਜ਼ਿਸ਼ਾਂ!

ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਉਦੋਂ ਤੱਕ ਧਰਨਾ- ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਲੰਧਰ-ਲੁਧਿਆਣਾ ਹਾਈਵੇਅ ਦੀ ਇਕ ਸਾਈਡ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਕਾਰਨ ਹਾਈਵੇ ‘ਤੋਂ ਲੰਘਣ ਵਾਲੇ ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਸੁਰੱਖਿਆ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਅਤੇ ਦਿਹਾਤੀ ਪੁਲਿਸ ਨੇ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਹੈ।

See also  ਕਸਬਾ ਫਤਿਆਬਾਦ ਵਿਖੇ ਚੋਰਾਂ ਨੇ ਮੰਦਿਰ ਨੂੰ ਦੂਜੀ ਵਾਰ ਬਣਾਈਆਂ ਨਿਸ਼ਾਨਾ