ਗੱਡੀਆ ਤੇ ਕਾਲੀਆ ਫਿਲਮਾਂ ਟ੍ਰਿਪਲ ਸਵਾਰੀ ਤੇ ਬਿਨਾਂ ਨੰਬਰ ਤੋਂ ਗੱਡੀਆ ਦੇ ਖਿਲਾਫ਼ ਚਲਾਨ ਕੱਟਣ ਦੀ ਮੁਹਿਮ

ਅੰਮ੍ਰਿਤਸਰ ਪੁਲੀਸ ਵੱਲੋਂ ਗੱਡੀਆ ਤੇ ਕਾਲੀਆ ਫਿਲਮਾਂ ਤੇ ਟ੍ਰਿਪਲ ਸਵਾਰੀ ਅਤੇ ਬਿਨਾਂ ਨੰਬਰ ਤੋਂ ਸੜਕਾਂ ਤੇ ਘੁੰਮਣ ਵਾਲੀਆ ਗੱਡੀਆ ਦੇ ਚਲਾਨ ਕੱਟਣ ਦੀ ਮੁਹਿਮ ਚਲਾਈ ਗਈ ਹੈ। ਜਿਸਦੇ ਚੱਲਦੇ ਅੱਜ ਥਾਣਾ ਬੀ ਡਵੀਜ਼ਨ ਦੀ ਪੁਲੀਸ ਵੱਲੋਂ ਨਾਕਾ ਬੰਦੀ ਕੀਤੀ ਹੋਈ ਸੀ। ਇਕ ਕਾਲੀ ਫਿਲਮ ਲੱਗੀ ਗੱਡੀ ਤੇ ਗੱਡੀ ਉੱਪਰ ਹੂਟਰ ਲਗਾਕੇ ਹੁੱਟਰ ਮਾਰ ਸੜਕ ਤੇ ਘੁੰਮ ਰਹੀ ਸੀ ਤੇ ਪੁਲੀਸ ਦਾ ਨਾਕਾ ਲਗਾ ਵੇਖ਼ ਇਨ੍ਹਾਂ ਸ਼ਰਾਰਤੀ ਅਨਸਰਾਂ ਵੱਲੋਂ ਆਪਣੀ ਗੱਡੀ ਭਜਾ ਲਈ ਗਈ। ਪੁਲੀਸ ਅਧਿਕਾਰੀਆਂ ਵੱਲੋਂ ਗੱਡੀ ਦਾ ਪਿੱਛਾ ਕੀਤਾ ਗਿਆ ਜਿਸਦੀ ਬਜਾਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਤਸਵੀਰਾਂ ਕੈਦ ਹੋ ਗਈ। ਆਖਿਰ ਪੁਲੀਸ ਵੱਲੋਂ ਗੱਡੀ ਦਾ ਪਿੱਛਾ ਕਰ ਓਸਨੂੰ ਘੇਰਾ ਪਾਕੇ ਗੱਡੀ ਨੂੰ ਕਾਬੂ ਕੀਤਾ ਤੇ ਨੌਜਵਾਨਾਂ ਦਾ ਕੱਟਿਆ ਚਲਾਨ ਪੁਲੀਸ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਬਲੈਕ ਫਿਲਮ ਗੱਡੀ ਪੁਲੀਸ ਨਾਕਾ ਵੇਖ਼ ਕੇ ਨੌਜਵਾਨਾਂ ਵੱਲੋਂ ਸੁਲਤਾਨ ਵਿੰਡ ਇਲਾਕ਼ੇ ਵੱਲ ਭਜਾਕੇ ਲੈ ਗਏ ਸਨ ਅਸੀ ਉਣਾ ਦਾ ਪਿੱਛਾ ਕਰ ਗੱਡੀ ਕਾਬੂ ਕਰ ਉਸਦਾ ਚਲਾਨ ਕੱਟ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਅਸੀ ਲੋਕਾਂ ਨੂੰ ਅਪੀਲ ਕਰਦੇ ਹਾਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਜਿਹੜੇ ਲੋਕਾਂ ਵੱਲੋ ਗੱਡੀਆ ਤੇ ਕਾਲੀਆ ਫਿਲਮਾਂ ਜਾਂ ਹੁੱਟਰ ਲਗਾਏ ਗਏ ਹਨ ਉਨ੍ਹਾਂ ਨੂੰ ਉਤਾਰ ਦਿੱਤਾ ਜਾਵੇ ਨਹੀਂ ਤਾਂ ਪੁਲੀਸ ਵੱਲੋਂ ਇਨ੍ਹਾਂ ਗੱਡੀਆ ਦੇ ਚਲਾਨ ਕੱਟੇ ਜਾਣਗੇ। ਪੁਲੀਸ ਅਧਿਕਾਰੀ ਨੇ ਕਿਹਾ ਕਿ ਜਿਹੜੇ ਲੋਕ ਸੜਕਾਂ ਉੱਤੇ ਗੱਡੀਆ ਲਗਾਕੇ ਗੱਡੀ ਵਿੱਚ ਬੈਠ ਕੇ ਸ਼ਰਾਬ ਪੀਂਦੇ ਓਨ੍ਹਾਂ ਦੇ ਵੀ ਚਲਾਨ ਕੱਟੇ ਜਾਣਗੇ।

See also  ਪੰਜਾਬ 'ਚ ਸੀਤ ਲਹਿਰ ਨੇ ਠਾਰੇ ਲੋਕ, ਧੁੰਦ ਦਾ ਕਹਿਰ ਜਾਰੀ।