ਗੜ੍ਹਸ਼ੰਕਰ ਵਿੱਚ 2 ਬੱਚਿਆਂ ਦੀ ਮਾਂ 3 ਅਗਸਤ ਤੋਂ ਲਾਪਤਾ

ਗੜ੍ਹਸ਼ੰਕਰ ਦੇ ਪਿੰਡ ਲਲੀਆਂ ਦੀ ਇੱਕ 2 ਬੱਚਿਆਂ ਦੀ ਮਾਂ 3 ਅਗਸਤ ਤੋਂ ਲਾਪਤਾ ਹੈ, ਜਿਸਨੂੰ ਲੱਭਣ ਲਈ ਪਰਿਵਾਰ ਨੇ ਥਾਣਾ ਗੜ੍ਹਸ਼ੰਕਰ ਨੂੰ ਦਰਖਾਸਤ ਦੇਕੇ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਕਿਸ਼ੋਰ ਚੰਦ ਅਤੇ ਗੁਰਮੀਤ ਕੌਰ ਪਿੰਡ ਲੱਲੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਸਤਵਿੰਦਰ ਕੁਮਾਰ ਦਾ ਵਿਆਹ ਪ੍ਰਿਆ ਨਾਲ 2016 ਦੇ ਵਿੱਚ ਹੋਇਆ ਸੀ ਅਤੇ ਉਹ ਆਪਣੇ ਘਰ ਦੇ ਵਿੱਚ ਇਕੱਠੇ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਤਵਿੰਦਰ ਕੁਮਾਰ 6 ਮਹੀਨੇ ਪਹਿਲਾਂ ਇਟਲੀ ਚਲਾ ਗਿਆ ਅਤੇ ਉਨ੍ਹਾਂ ਦੀ ਨੂੰਹ ਘਰ ਵਿੱਚ ਇਕੱਠੀ ਰਹਿੰਦੀ ਸੀ, ਜਿਨ੍ਹਾਂ ਦੇ ਬੱਚੇ ਲੜਕਾ ਅਤੇ ਲੜਕੀ ਹਨ।

ਉਨ੍ਹਾਂ ਦੱਸਿਆ ਕਿ 3 ਅਗਸਤ ਨੂੰ ਘਰ ਵਿੱਚ ਮੌਜੂਦ ਨਹੀਂ ਸੀ, ਤਾਂ ਉਨ੍ਹਾਂ ਦੀ ਨੂੰਹ ਬੱਚਿਆਂ ਨੂੰ ਦਵਾਈ ਲੈਣ ਦੇ ਬਹਾਨੇ ਘਰੋਂ ਬਾਹਰ ਚੱਲੀ ਗਈ ਅਤੇ ਅਪਣਾ ਫੋਨ ਘਰ ਵਿੱਚ ਹੀ ਛੱਡ ਗਈ। ਕਿਸ਼ੋਰ ਚੰਦ ਨੇ ਦੱਸਿਆ ਕਿ ਪ੍ਰਿਆ ਘਰ ਵਾਪਿਸ ਨਹੀਂ ਆਈ ਤਾਂ ਉਨ੍ਹਾਂ ਇਸਦੀ ਸ਼ਿਕਾਇਤ ਥਾਣਾ ਗੜ੍ਹਸ਼ੰਕਰ ਨੂੰ ਦੇ ਦਿੱਤੀ ਗਈ। ਕਿਸ਼ੋਰ ਚੰਦ ਨੇ ਦੱਸਿਆ ਕਿ ਜਦੋਂ ਉਨ੍ਹਾਂ ਆਪਣੀ ਨੂੰਹ ਦਾ ਫ਼ੋਨ ਚੈਕ ਕੀਤਾ ਤਾਂ ਉਸਦੇ ਵਿੱਚ ਆਪਤੀਜਨਕ ਫੋਟੋਆਂ ਅਤੇ ਕੁੱਝ ਫੋਨ ਨੰਬਰ ਮੌਜੂਦ ਸਨ ਅਤੇ ਇਨ੍ਹਾਂ ਨੰਬਰਾਂ ਵਾਰੇ ਪੁਲਿਸ ਨੂੰ ਸੁਚਿੱਤ ਕੀਤਾ ਗਿਆ। ਕਿਸ਼ੋਰ ਚੰਦ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਾਰ ਵਾਰ ਦਫਤਰਾਂ ਦੇ ਚੱਕਰ ਲਗਾਏ ਜਾ ਰਹੇ ਹਨ ਪਰ ਉਨ੍ਹਾਂ ਦੀ ਨੂੰਹ ਦੀ ਅਜੇ ਤੱਕ ਕੋਈ ਵੀ ਸੁਰਾਗ ਨਹੀਂ ਮਿਲਿਆ। ਉੱਧਰ ਇਸ ਮਾਮਲੇ ਵਾਰੇ ਥਾਣਾ ਗੜ੍ਹਸ਼ੰਕਰ ਦੇ ਐਸ ਐਚ ਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਕਿਸ਼ੋਰ ਚੰਦ ਵਲੋਂ ਪ੍ਰਿਆ ਦੀ ਗੁਮਸ਼ੂਦਗੀ ਦੀ ਇਤਲਾਹ ਦਿੱਤੀ ਗਈ ਸੀ, ਜਿਨ੍ਹਾਂ ਦੇ ਬਿਆਨਾਂ ਦੇ ਅਧਾਰ ਤੇ ਪੜਤਾਲ ਕੀਤੀ ਜਾ ਰਹੀ ਹੈ।

See also  ਪੰਜਾਬ ਦੇ 500 ਪਿੰਡਾਂ ਨੂੰ ਸਮਾਰਟ ਪਿੰਡ ਬਣਾਇਆ ਜਾਏਗਾ: ਕੁਲਦੀਪ ਧਾਲੀਵਾਲ