ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਦੇ ਲੋਕਾਂ ਨੇ ਸਰਪੰਚ ਤੇ ਖੱਜਲ ਖੁਆਰ ਕਰਨ ਦੇ ਲਗਾਏ ਦੋਸ਼

ਹੁਸ਼ਿਆਰਪੁਰ : ਭਾਵੇਂ ਕਿ ਪੰਜਾਬ ਸਰਕਾਰ ਵਲੋਂ ਹਰ ਗਲੀ ਤੇ ਮੁਹੱਲੇ ਨੂੰ ਜੋੜਨ ਲਈ ਗਲੀਆਂ ਨੂੰ ਨਵਾ ਰੂਪ ਦੇਣ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦੀ ਗੱਲ ਕਹੀ ਜਾ ਰਹੀ ਹੈ ਪਰ ਪਿੰਡਾਂ ਦੇ ਸਰਪੰਚਾਂ ਵਲੋਂ ਅੱਜ ਵੀ ਜਾਤੀਵਾਦ ਦੇ ਮੱਦੇਨਜ਼ਰ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੀ ਮਿਸਾਲ ਗੜ੍ਹਸ਼ੰਕਰ ਦੇ ਪਿੰਡ ਕਾਲੇਵਾਲ ਬੀਤ ਦੇ ਮੁਹੱਲਾ ਬਾਲਮੀਕ ਤੋਂ ਮਿਲਦੀ ਹੈ। ਜਿਥੇ ਲੱਖਾਂ ਰੁਪਏ ਦੀ ਗ੍ਰਾਂਟ ਮਿਲਣ ਤੋਂ ਬਾਅਦ ਵੀ ਸਰਪੰਚ ਵਲੋਂ ਪੱਖਪਾਤ ਹੋਏ ਗਲੀ ਨੂੰ ਜਾਣਬੁੱਝ ਕੇ ਨਹੀਂ ਬਣਾਇਆ ਜਾ ਰਿਹਾ। ਵਿਜੇ ਕੁਮਾਰ ਬਾਲੀ, ਸਾਬਕਾ ਪੰਚ ਨੰਦ ਲਾਲ ਬਾਲੀ, ਪਵਨ ਕੁਮਾਰ, ਮਦਨ ਲਾਲ, ਰਜਤ ਬਾਲੀ, ਕੁਲਦੀਪ ਕੁਮਾਰ, ਦੇਵ ਰਾਜ ਬਾਲੀ ਤੇ ਹੋਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ 75 ਸਾਲ ਤੋਂ ਪਹਿਲਾਂ ਦੀ ਇਹ ਗਲੀ ਚੱਲ ਰਹੀ ਹੈ ਅਤੇ ਸੰਨ 1987 ਚ ਇਸ ਗਲੀ ਉਸ ਸਮੇਂ ਦੀ ਪੰਚਾਇਤ ਨੇ ਇੱਟਾਂ ਦੀ ਬਣਾਈ ਸੀ ਪਰ ਹੁਣ ਦੁਬਾਰਾ ਇਸ ਗਲੀ ਨੂੰ ਬਣਾਉਣ ਲਈ ਮੌਜੂਦਾ ਸਰਪੰਚ ਵਲੋਂ ਆਨਾਕਾਨੀ ਕੀਤੀ ਜਾ ਰਹੀ ਹੈ।

ਮੁਹੱਲਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਲੀ ਨੂੰ ਬਣਾਕੇ ਸਾਨੂੰ ਨਰਕ ਵਿੱਚੋਂ ਕੱਢਿਆ ਜਾਵੇ। ਇਸ ਵਾਰੇ ਜਦੋਂ ਬੀਡੀਪੀਓ ਗੜ੍ਹਸ਼ੰਕਰ ਮਨਜਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ 6-7 ਮਹੀਨੇ ਤੋਂ ਇਸ ਦਾ ਕੰਮ ਨਾਲ ਦੇ ਜ਼ਮੀਨ ਵਾਲੇ ਮਾਲਕ ਵਲੋਂ ਰੋਕਿਆ ਗਿਆ ਹੈ ਜਿਸ ਨੂੰ ਮੈਂ ਦਫ਼ਤਰ ਆਪਣੇ ਕਾਗਜ ਪੱਤਰ ਲੈਕੇ ਬੁਲਾਇਆ ਹੈ। ਉਹਨਾਂ ਨੇ ਕਿਹਾ ਕਿ ਜਲਦੀ ਹੀ ਮਿਨੰਤੀ ਕਰਵਾਕੇ ਮੁਹੱਲਾ ਵਾਸੀਆਂ ਦੀ ਗਲੀ ਬਣਾਈ ਜਾਵੇਗੀ। ਇਸ ਵਾਰੇ ਜਦੋਂ ਸਰਪੰਚ ਮੰਗਤ ਸਿੰਘ ਦਿਆਲ ਨਾਲ ਮੁਹੱਲਾ ਵਾਸੀਆਂ ਵਲੋਂ ਲਗਾਏ ਦੋਸ਼ਾਂ ਵਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ।

See also  ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਫ਼ੋਟੋ ਸਿਨੇਮਾ ਅਫ਼ਸਰ ਤਰੁਣ ਰਾਜਪੂਤ ਅਤੇ ਨਿਬੰਧਕਾਰ ਅਤੀਕ-ਉਰ-ਰਹਿਮਾਨ ਨੂੰ ਸੇਵਾ-ਮੁਕਤੀ 'ਤੇ ਨਿੱਘੀ ਵਿਦਾਇਗੀ