ਗੈਸ ਸਿਲੰਡਰਾਂ ਨੂੰ ਸਿਰਾਂ ਤੇ ਚੁੱਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ

ਸਰਕਾਰ ਦੁਆਰਾ ਗਰੀਬ ਪਰਿਵਾਰਾ ਨੂੰ ਕੱੁਝ ਸਹੂਲਤਾ ਦਿੱਤੀਆਂ ਗਈਆਂ ਸੀ ਪਰ ਹੁਣ ਕੁੱਝ ਨਗਰ ਨਿਵਾਸੀਆਂ ਦਾ ਕਹਿਣਾ ਹੈ ਮੌਜੂਦਾ ਸਰਕਾਰ ਨੇ ਉਹਨਾ ਤੋਂ ਉਹ ਸਹੂਲਤਾ ਖੋਹ ਲਈਆ ਨੇ ਤੇ ਜਿਸਦੇ ਚਲਦੇ ਬਠਿੰਡਾ ਦੇ ਊਧਮ ਸਿੰਘ ਨਗਰ ਦੇ ਲੋਕਾਂ ਵੱਲੋ ਸਰਕਾਰ ਖਿਲਾਫ ਜੰਮ ਕੇ ਨਆਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਲੋਕਾ ਵੱਲੋਂ ਸਿਰਾਂ ਤੇ ਸਿਲੰਡਰਾ ਨੂੰ ਰੱਖ ਕੇ ਰੋਸ ਜਤਾਇਆ ਗਿਆ ਤੇ ਮੁਹਲਾ ਨਿਵਾਸੀਆਂ ਨੇ ਦਸਿਆ ਕਿ ਸਰਕਾਰ ਨੇ ਉਹਨਾ ਨਾਲ ਕੁਝ ਵਾਅਦੇ ਕੀਤੇ ਸੀ ਜੋ ਅਜੇ ਤੱਕ ਪੂਰੇ ਨਹੀ ਹੋਏ ਤੇ ਮੌਜੂਦਾ ਸਰਕਾਰ ਦਾ ਕਹਿਣਾ ਸੀ ਕਿ ਅੱਛੇ ਦਿਨ ਆਏਗੇ ਤੇ ਹੁਣ ਤਾਂ ਸਿਲੰਡਰਾ ਦੀ ਕੀਮਤ ਘੱਟਣ ਦੀ ਬਜਾਏ ਵੱਧ ਗਏ ਤੇ ਜਿਸਦੇ ਨਾਲ ਰਸੋਈ ਦਾ ਬਜਟ ਵੱਧ ਗਿਆ ਤੇ ਜਿਹਨਾ ਕਾਰਨ ਉਹਨਾ ਨੂੰ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਵੀ ਪੈ ਰਿਹਾ

ਆਮ ਆਦਮੀ ਪਾਰਟੀ ਨੂੰ ਲੈ ਕੇ ਲੋਕਾਂ ਦੇ ਮਨਾ ਦੇ ਵਿੱਚ ਕਾਫੀ ਰੋਸ ਹੈ ਉਹਨਾਂ ਦਾ ਕਹਿਣਾ ਹੈ ਸਰਕਾਰ ਬਣਨ ਤੋਂ ਪਹਿਲਾ ਜਨਤਾ ਨਾਲ ਕਾਫੀ ਵਾਅਦੇ ਕੀਤੇ ਜਾਦੇ ਨੇ ਪਰ ਬਾਅਦ ਚ ਉਹਨਾ ਵਆਦਿਆਂ ਨੰ ਸਰਕਾਰ ਭੱਲ ਜਾਂਦੀ ਹੈ ਤੇ ਉੱਥੇ ਹੀ ਅੱਜ ਬਠਿੰਡਾ ਦੇ ਨਿਵਾਸੀਆਂ ਵੱਲੋਂ ਸਰਕਾਰ ਖਿਲਾਫ ਰੋਸ ਜਤਾਇਆਂ ਜਾ ਰਿਹਾ ਹੈ ।

See also  ਗਣਤੰਤਰ ਦਿਵਸ ਪਰੇਡ ਲਈ ਸੂਬੇ ਦੀ ਝਾਕੀ ਨੂੰ ਰੱਦ ਕਰਨ ਉਤੇ ਮੁੱਖ ਮੰਤਰੀ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ