ਗੁਰੂਘਰ ਚ ਚੋਰਾਂ ਨੇ ਕੀਤੇ ਬੂਟੇ ਚੋਰੀ, ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ

ਲੁਧਿਆਣਾ ਵਿਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ , ਪਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਚੋਰਾਂ ਵਲੋਂ ਸੋਨਾ-ਚਾਂਦੀ ਨਹੀ ਬੂਟੇ ਚੋਰੀ ਕੀਤੇ ਗਏ ਹਨ। ਇਹ ਬੂਟੇ ਜੋ ਕਿ ਗੁਰਦੁਆਰਾ ਸਾਹਿਬ ਕਰਨੈਲ ਸਿੰਘ ਨਗਰ ਦੇ ਬਾਹਰ ਲਗਾਏ ਗਏ ਸਨ , ਨੂੰ ਚੋਰਾਂ ਵੱਲੋਂ ਚੋਰੀ ਕਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਜਿਸ ਦੀਆਂ ਤਸਵੀਰਾਂ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋਈਆਂ ਹਨ । ਇਸ ਨੂੰ ਲੈ ਕੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਕੰਪਲੇਟ ਕੀਤੀ ਗਈ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਬੂਟੇ ਲਗਾਏ ਗਏ ਸਨ , ਜਿਨ੍ਹਾਂ ਨੂੰ ਰਾਤ ਚੋਰ ਚੋਰੀ ਕਰਕੇ ਲੈ ਗਏ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਵੀ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈਆਂ ਹਨ । ਇਸ ਨੂੰ ਲੈ ਕੇ ਉਨ੍ਹਾਂ ਵੱਲੋਂ ਪੁਲਿਸ ਕੰਪਲੇਟ ਕੀਤੀ ਗਈ ਹੈ ।

See also  ਪੰਜਾਬ 'ਚ 45% ਪੈਟਰੋਲ ਪੰਪ ਹੋਏ ਬੰਦ, ਸਬਜ਼ੀਆਂ ਹੋਇਆ ਮੰਹੀਗਿਆਂ, ਜਾਣੋ ਅਸਲ ਕਾਰਨ