ਅੰਮ੍ਰਿਤਸਰ ਅੱਜ ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਅਤੇ ਕਾਂਗਰਸੀ ਵਰਕਰਾਂ ਵਲੋ ਅੰਮ੍ਰਿਤਸਰ ਖੇਤਰੀ ਪਾਸਪੋਰਟ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਾਸਪੋਰਟ ਅਧਿਕਾਰੀਆ ਵੱਲੋ ਪਿੱਛਲੇ ਲਮੇ ਸਮੇਂ ਤੋਂ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਲੋਕਾਂ ਕੋਲੋਂ ਪੈਸੇ ਮੰਗੇ ਜਾ ਰਹੇ ਹਨ ਜਿਹੜਾ ਅਧਿਕਾਰੀਆ ਦੇ ਨਾਲ ਔਖਾ ਹੂੰਦਾ ਹੈ ਉਸਨੂੰ ਪਿੱਛੇ ਧਕੀਆ ਜਾਂਦਾ ਹੈ
ਉਨ੍ਹਾਂ ਕਿਹਾ ਰੋਜ਼ਾਨਾ ਦੀ ਸਾਡੇ ਅੱਠ ਦਸ ਸ਼ਿਕਾਇਤਾ ਆਉਂਦੀਆ ਹਨ ਉਨ੍ਹਾ ਕਿਹਾ ਗੂਰੂ ਨਗਰੀ ਵਿੱਚ ਲੋਕ ਆਪਣੇ ਕਸ਼ਟ ਘਟਾਉਣ ਆਂਦੇ ਹਨ ਪਰ ਇੱਥੋਂ ਦੇ ਅਫਸਰ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਠੇਕਾ ਲੈਲੇ ਲਿਆ ਉਨ੍ਹਾਂ ਕਿਹਾ ਕਿ ਮਾਲ ਰੋਡ ਪਾਸਪੋਰਟ ਦਫਤਰ ਵਿੱਚ ਨਾ ਪੀਣ ਨੂੰ ਪਾਣੀ ਹੈ ਬੈਠਣ ਨੂੰ ਜਗ੍ਹਾ ਹੈ। ਲੱਖਾ ਰੂਪਏ ਲੋਕਾਂ ਕੋਲੋ ਲੇਏ ਜਾ ਰਹੇ ਹਨ ਅਧਿਕਾਰੀਆ ਦਾ ਲੋਕਾਂ ਨਾਲ਼ ਵਤੀਰਾ ਬਹੁਤ ਮਾੜਾ ਹੈ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਹੈ ਤੇ ਉਸ ਦਾ ਕੰਮ ਦੇ ਆਧਾਰ ਤੇ ਕੀਤਾ ਜਾਵੇਗਾ।
ਔਜਲਾ ਨੇ ਕਿਹਾ ਕਿ 8 ਜਿਲ੍ਹਿਆਂ ਦੇ ਲੋਕ ਇੱਥੇ ਪਾਸਪੋਰਟ ਬਣਾਉਣ ਲਈ ਆਉਂਦੇ ਹਨ ਤਹਾਨੂੰ ਲੋਕਾਂ ਦੀਆ ਮੁਸ਼ਕਿਲਾਂ ਦਾ ਹੱਲ ਕਰਨ ਲਈ ਰੱਖਿਆ ਗਿਆ ਨਾ ਕਿ ਲੋਕਾਂ ਨੂੰ ਮੁਸ਼ਕਿਲਾਂ ਵਿਚ ਪਾਉਣ ਲਈ। ਉਨ੍ਹਾ ਕਿਹਾ ਇਸਦੀ ਸ਼ਿਕਾਇਤ ਵਿਦੇਸ਼ ਮੰਤਰਾਲੇ ਨੂੰ ਵੀ ਕੀਤੀ ਜਾਵੇਂਗੀ ਜੇਕਰ ਇਸਦਾ ਹੱਲ ਨਾ ਹੋਇਆ ਤਾਂ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ।