ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ ਗਿਰਦੌਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਤਾਂ ਜੌ ਕਿਸਾਨਾਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜਾ ਦਿੱਤਾ ਜਾਵੇ ਪਰ ਕਿਸਾਨਾਂ ਨੇ ਆਰੋਪ ਲਗਾਉਦੇ ਹੋਏ ਕਿਹਾ ਕਿ ਪਿੰਡ ਸਿਧਵਾ ਜਮਿਤਾ ਵਿੱਚ ਪਟਵਾਰੀ ਨੇ ਕਿਸਾਨਾਂ ਨੂੰ ਕੁੱਝ ਦਸੇ ਬਿਨਾਂ ਹੀ ਪਿੰਡ ਅੰਦਰ ਗਰਦਾਵਰੀ ਕਰ ਰਿਪੋਰਟ ਭੇਜ ਦਿੱਤੀ ਹੈ ਅਤੇ ਇਸ ਰਿਪੋਰਟ ਸਬੰਧੀ ਕਿਸੇ ਵੀ ਕਿਸਾਨ ਨਾਲ ਗੱਲਬਾਤ ਨਹੀਂ ਕੀਤੀ ਗਈ ਜਿਸ ਕਰਕੇ ਪਿੰਡ ਦੇ ਕਿਸਾਨਾਂ ਅੰਦਰ ਰੋਸ ਦੀ ਲਹਿਰ ਹੈ ਅਤੇ ਕਿਸਾਨਾਂ ਨਿ ਇੱਸ ਮਾਮਲੇ ਸਬੰਧੀ ਕਿਸਾਨ ਆਗੂ ਇੰਦਰਪਾਲ ਸਿੰਘ ਸੂਚਿਤ ਕੀਤਾ ਅੱਤੇ ਪਿੰਡ ਵਿੱਚ ਪਹੁੰਚ ਕਿਸਾਨ ਆਗੂ ਇੰਦਰਪਾਲ ਨੇ ਪਟਵਾਰੀ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਸ ਰਿਪੋਰਟ ਵਿੱਚ ਕਿਸਾਨਾਂ ਦੇ ਕਹਿਣ ਮੁਤਾਬਕ ਸੋਧ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜਾ ਮਿਲ਼ ਸਕੇ
Related posts:
ਪਾਕਿਸਤਾਨ ਡਰੋਨਾਂ ਰਾਹੀ ਭਾਰਤੀ ਖੇਤਰ 'ਚ ਦਸਤਕ ਦੇਣ ਤੋ ਨਹੀਂ ਰਿਹਾ ਬਾਜ਼।
ਪੰਜਾਬ ਦੀ ਮਹਿਲਾਂ ਨੂੰ ਏਜੰਟ ਨੇ ਵੇਚਿਆ ਮਸਕਟ ਦੇ ਸ਼ੇਖਾਂ ਕੋਲ..ਮੁਸ਼ਕਲ ਨਾਲ ਵਾਪਿਸ ਆਈ ਮਹਿਲਾ ਨੇ ਲਗਾਈ ਇੰਨਸਾਫ ਦੀ ਗੁ...
ਰੂਪਨਗਰ ਦਾ ਮੰਦਬੁੱਧੀ ਨੌਜਵਾਨ ਨੂੰ ਗੁਰਦਾਸਪੁਰ ਦੇ ਢਾਬੇ ਵਾਲੇ ਨੇ ਮਿਲਾਇਆ ਪਰਿਵਾਰ ਨਾਲ
ਦੋ ਚੋਰਾਂ ਨੇ ਦਿੱਤਾ ਚੋਰੀ ਨੂੰ ਅੰਜ਼ਾਮ, ਚਲਦੇ ਮੋਟਰਸਾਈਕਲ ਤੇ ਹੀ ਉਤਾਰ ਲਈਆਂ ਸੋਨੇ ਦੀਆਂ ਬਾਲੀਆਂ