ਗਰੀਬ ਵਰਗ ਨੂੰ ਮਿਲਣ ਵਾਲੀ ਕਣਕ ਵੇਚਣ ਦਾ ਮਾਮਲਾ

ਮਾਮਲਾ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨਜ਼ਦੀਕ ਦਾ ਹੈ ਜਿਥੇ ਕਿ ਕਮਾਲਪੁਰ ਮੁਹੱਲੇ ਚ ਮੌਜੂਦ ਇਕ ਆਟਾ ਚੱਕੀ ਤੇ ਪੰਜਾਬ ਸਰਕਾਰ ਲਿਖੀਆਂ ਕਣਕ ਦੀਆਂ ਬੋਰੀਆਂ ਗੱਡੀ ਚਾਲਕ ਵਲੋਂ ਉਤਾਰੀਆਂ ਗਈਆਂ ਜਿਸਦੀ ਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਵਲੋਂ ਵੀਡੀਓ ਵੀ ਬਣਾਈ ਗਈ ਹੈ ਤੇ ਵਾਇਰਲ ਕਰ ਦਿੱਤੀ ਗਈ ਹੈ।

ਜਾਣਕਾਰੀ ਦਿੰਦਿਆਂ ਮੌਕੇ ਤੇ ਮੌਜੂਦ ਨੌਜਵਾਨਾਂ ਨੇ ਦੱਸਿਆ ਕਿ ਮਹੀਨੇ ਚ 3 ਤੋਂ 4 ਵਾਰ ਇਹ ਗੱਡੀ ਇਸ ਚੱਕੀ ਤੇ ਆ ਕੇ ਕਣਕ ਦੀਆਂ ਬੋਰੀਆਂ ਉਤਾਰਦੀ ਹੈ ਤੇ ਇਹ ਸਭ ਕੁਝ ਸਰਕਾਰੀ ਵਿਭਾਗ ਦੀ ਮਿਲੀਭੁਗਤ ਦੇ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਗੌਰ ਕਰਨਾ ਚਾਹੀਦਾ ਹੈ।

ਦੂਜੇ ਪਾਸੇ ਮੌਕੇ ਤੇ ਮੌਜੂਦ ਚੱਕੀ ਦੇ ਮਾਲਕ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਵਲੋਂ 2 ਰੁਪਏ ਕਿਲੋ ਵਾਲੀ ਕਣਕ ਲਈ ਜਾਂਦੀ ਹੈ ਉਨ੍ਹਾਂ ਵਲੋਂ ਇਹ ਕਣਕ ਚੱਕੀਆਂ ਤੇ ਹੀ ਪਿਸਵਾਈ ਜਾਂਦੀ ਹੈ ਤੇ ਲੋਕਾਂ ਵਲੋਂ ਪਿਸਵਾਉਣ ਲਈ ਆਈ ਹੋਈ ਇਹ ਕਣਕ ਹੈ ਨਾ ਕਿ ਕਿਸੇ ਸਰਕਾਰੀ ਵਿਭਾਗ ਜਾਂ ਡਿਪੂ ਵਲੋਂ ਇਥੇ ਇਹ ਕਣਕ ਲਿਆਂਦੀ ਗਈ ਹੈ।

See also  ਦਿੱਲੀ ਵਿੱਚ ਹੋਵੇਗਾ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਅਤੇ ਪਸਾਰ,ਵਿਕਰਮਜੀਤ ਸਿੰਘ ਸਾਹਨੀ ਨੇ ਕੀਤਾ ਐਲਾਨ