ਖੰਨਾ ਪੁਲਿਸ ਨੇ ਗਿਰੋਹ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ 13 ਅਸਲੇ, 13 ਮੈਗਜ਼ੀਨ ਬਰਾਮਦ ਕੀਤੇ

ਖੰਨਾ ਪੁਲਿਸ ਨੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲਵਜੀਤ ਕੰਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਗਿਰੋਹ ਦੇ ਬਦਮਾਸ਼ ਕੰਗ ਦਵਾਰਾ ਪੰਜਾਬ ਅਤੇ ਨਾਲ਼ ਦੀਆਂ ਸਟੇਟ ਵਿੱਚ ਟਾਰਗੇਟ ਦੇ ਕੇ ਕਿਡਨੈਪਿੰਗ ਕਰਕੇ ਇਹਨਾਂ ਪਾਸੋਂ ਕਰੋੜਾਂ ਦੀ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ।

ਖੰਨਾ ਪੁਲਿਸ ਨੇ ਗਿਰੋਹ ਦੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਦੋਸ਼ੀਆਂ ਪਾਸੋਂ 13 ਅਸਲੇ, 13 ਮੈਗਜ਼ੀਨ ਬਰਾਮਦ ਕੀਤੇ ਹਨ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਗੈਂਗਸਟਰ ਲਵਜੀਤ ਕੰਗ ਗੈਂਗ ਦਾ ਪਰਦਾਫਾਸ਼ ਕਰ ਵੱਡੀ ਵਾਰਦਾਤ ਹੋਣ ਤੋ ਪਹਿਲਾ ਹੀ ਰੋਕ ਦਿੱਤਾ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਨੇ ਬਦਮਾਸ਼ ਦਵਿੰਦਰ ਸਿੰਘ ਬੰਟੀ, ਕਰਨਜੋਤ ਸਿੰਘ, ਕੋਹਿਨੂਰ ਸਿੰਘ, ਹਰਪ੍ਰੀਤ ਸਿੰਘ, ਬਲਕਰਨ ਸਿੰਘ, ਕਮਲਜੀਤ ਸਿੰਘ ਨੂੰ 13 ਪਿਸਟਲ 32 ਬੋਰ ਸਮੇਤ ਕਾਬੂ ਕੀਤਾ ਸੀ।

ਦੌਰਾਨੇ ਦਫਤੀਸ਼ ਦੋਸ਼ੀਆਨ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਸਪੰਰਕ (ਅਮਰੀਕਾ) ਵਿੱਚ ਬੈਠੇ ਗੈਂਗਸਟਰ ਲਵਜੀਤ ਕੰਗ ਨਾਲ ਹੈ। ਗੈਂਗਸਟਰ ਲਵਜੀਤ ਕੰਗ ਇਹਨਾਂ ਨੂੰ ਟਾਰਗੇਟ ਦਿੱਤਾ ਸੀ, ਕੰਗ ਨੇ ਇਹਨਾਂ ਨੂੰ ਵੱਖ-ਵੱਖ ਟਾਰਗੇਟਾਂ ਨੂੰ ਅਗਵਾਹ ਕਰਵਾਕੇ ਕਰੋੜਾਂ ਦੀ ਫਿਰੌਤੀ ਮੰਗਣੀ ਸੀ ਪਰ ਪਹਿਲਾ ਹੀ ਪੁਲਿਸ ਦੀ ਮੁਸਤੈਦੀ ਨਾਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਖੰਨਾ ਪੁਲਿਸ ਦੀ ਮੁਸਤੈਦੀ ਕਾਰਨ ਕੁੱਲ 6 ਦੋਸ਼ੀਆਨ ਗ੍ਰਿਫਤਾਰ ਹੋ ਗਏ ਹਨ ਅਤੇ ਕਈ ਵੱਡੀਆਂ ਵਾਰਦਾਤਾਂ ਹੋਣ ਤੋਂ ਬਚ ਗਈਆਂ ਹਨ।

See also  ਅਜਨਾਲਾ ਵਿੱਚ ਲੜਕੀ ਅਗਵਾ, ਮਾਮਲਾ ਦਰਜ