ਅੱਜ ਬਠਿੰਡਾ ਦੇ ਵਿੱਚ ਮਸ਼ਹੂਰ ਡਾਕਟਰ ਨਾਗਪਾਲ ਦੇ ਮਾਤਾ ਦੇ ਦਿਹਾਂਤ ਤੇ ਘਰ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੀ ਜਿੱਥੇ ਉਹਨਾਂ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦੀ ਕੀਮਤ ਖਰੀਦਦਾਰੀ ਤੋਂ ਬਾਅਦ ਅਦਾ ਕਰਨ ਤੋਂ ਸਾਫ਼ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੀਅਤ ਸਾਫ਼ ਨਹੀਂ ਹੈ ਜਦੋਂ ਤਕ ਫ਼ਸਲਾਂ ਦੀ ਕੀਮਤ ਅਦਾ ਨਹੀਂ ਹੋਵੇਗੀ ਉਦੋਂ ਤੱਕ ਪੰਜਾਬ ਦਾ ਕਿਸਾਨ ਅਗਲੀ ਫਸਲ ਦੀ ਬਿਜਾਈ ਕਿਵੇਂ ਕਰੇਗਾ
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਨੁਕਸਾਨੀ ਗਈ ਪੰਜਾਬ ਪ੍ਰਤੀਸ਼ਤ ਫਸਲਾਂ ਤੋਂ ਪ੍ਰੇਸ਼ਾਨ ਹੈ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਕਿਸਾਨਾਂ ਦੇ ਬਣਦੇ ਮੁਆਵਜ਼ੇ ਦੇਣ ਦੀ ਥਾਂ ਤੇ ਇਹ ਬਿਆਨ ਜਾਰੀ ਕਰ ਰਹੇ ਹਨ ਕਿ ਖ਼ਰੀਦਦਾਰੀ ਤੋਂ ਬਾਅਦ ਫਸਲਾਂ ਦੀ ਕੀਮਤ ਅਦਾ ਕੀਤੀ ਜਾਵੇਗੀ
ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਨਸੀਆਰਟੀ ਦੀ ਕਿਤਾਬਾਂ ਦੇ ਰਾਹੀ ਭਾਜਪਾ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਐਂਟੀ ਨੈਸ਼ਨਲ ਸਿਖ ਦੱਸ ਕੇ ਸਿੱਖਾਂ ਦੀ ਛਵੀ ਨੂੰ ਖਰਾਬ ਕਰਕੇ ਮਾੜੀ ਸਿਆਸਤ ਕਰ ਰਹੀ ਹੈ ਜਿਸ ਨੂੰ ਸੁਖਬੀਰ ਬਾਦਲ ਨੇ ਨਿੰਦਣ ਯੋਗ ਦੱਸਿਆ ਹੈ ਅਤੇ ਇਸ ਫੈਸਲੇ ਨੂੰ ਵਾਪਸ ਲੈਣਾ ਚਾਹੀਦਾ ਹੈ