ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਬੇਮੌਸਮੀ ਬਰਸਾਤ ਕਰਕੇ ਖਰਾਬ ਹੋਈਆਂ ਫ਼ਸਲਾਂ ਦੀਆਂ 10 ਅਪ੍ਰੈਲ ਤੱਕ ਗਿਰਦੌਰੀਆਂ ਕਰਵਾ ਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ ਅਤੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦੇ ਲਈ ਵੀ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਪਰ ਗੁਰਦਾਸਪੁਰ ਦੇ ਕਈ ਐਸੇ ਪਿੰਡ ਹਨ ਜਿਹਨਾਂ ਪਿੰਡਾਂ ਵਿੱਚ ਅੱਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਪਹੁੰਚ ਨਹੀਂ ਕੀਤੀ। ਜਿਸ ਕਰਕੇ ਕਿਸਾਨਾਂ ਵਿੱਚ ਰੋਸ ਦੀ ਲਹਿਰ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੇਅਰਥ ਮੌਸਮੀ ਬਰਸਾਤ ਨੇ ਵੱਡਾ ਝਟਕਾ ਲਾਇਆ ਹੈ, ਪਰ ਸਰਕਾਰ ਜਿੰਨਾ ਮੁਆਵਜ਼ਾ ਕਿਸਾਨਾਂ ਨੂੰ ਦੇਣ ਦੀ ਗੱਲ ਕਹਿ ਰਹੀ ਹੈ ਉਹ ਬਹੁਤ ਘੱਟ ਹੈ। ਅਜਿਹੇ ਹਾਲਾਤਾਂ ਵਿਚ ਕਰਜ਼ੇ ਵਿਚ ਦੱਬਿਆ ਕਿਸਾਨ ਆਤਮ-ਹੱਤਿਆ ਕਰਨ ਲਈ ਮਜਬੂਰ ਹੋ ਜਾਵੇਗਾ। ਦੂਜੇ ਪਾਸੇ ਮੌਕੇ ਤੇ ਪਹੁੰਚੇ ਸਾਡਾ ਪੰਜਾਬ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਇੰਦਰਪਾਲ ਸਿੰਘ ਨੇ ਜਦੋਂ ਇਲਾਕੇ ਦੇ ਪਟਵਾਰੀ ਨੂੰ ਫੋਨ ਲਗਾਇਆ ਅਤੇ ਉਸ ਨੂੰ ਅਜੇ ਤੱਕ ਇਲਾਕੇ ਵਿੱਚ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਇਲਾਕੇ ਵਿੱਚੋਂ 24 ਪਟਵਾਰੀ ਚਾਹੀਦੇ ਹਨ ਪਰ ਸਿਰਫ ਸੱਤ ਪਟਵਾਰੀ ਕੰਮ ਕਰ ਰਹੇ ਹਨ । ਅਜਿਹੇ ਹਾਲਾਤਾਂ ਵਿਚ ਇੰਨੀ ਜਲਦੀ ਸਾਰੇ ਇਲਾਕੇ ਵੇਖ ਲੈਣਾ ਮੁਸ਼ਕਲ ਹੈ। ਪਿੰਡ ਬਖ਼ਤਪੁਰ ਦੇ ਕਿਸਾਨਾਂ ਜੀਵਨ ਸਿੰਘ ,ਅਮਰਜੀਤ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਕੁਝ ਕਿੱਲੇ ਪੈਲੀ ਤੇ ਉਨ੍ਹਾਂ ਦੀ ਆਪਣੀ ਮਲਕੀਅਤ ਹੈ ਅਤੇ ਕੁਝ ਪੈਲੀ ਉਹਨਾਂ ਨੇ ਠੇਕੇ ਤੇ ਲੈ ਰੱਖੀ ਹੈ । ਬੇਮੌਸਮੀ ਬਰਸਾਤ ਕਾਰਨ ਲਗਭਗ ਸਾਰੀ ਦੀ ਸਾਰੀ ਖ਼ਲਕ ਲੰਮੇ ਪੈ ਗਈ ਹੈ ਅਤੇ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਦੀ ਲਗਭਗ ਸਾਢੇ ਤਿੰਨ ਸੌ ਕਿੱਲੇ ਪੈਲੀ ਵਿੱਚੋਂ 200 ਕਿੱਲੇ ਦੇ ਕਰੀਬ ਪੈਲੀ ਦੀ ਕਣਕ ਖਰਾਬ ਹੋ ਚੁੱਕੀ ਹੈ ਪਰ ਇਲਾਕੇ ਵਿੱਚ ਅਜੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਪਟਵਾਰੀ ਨਹੀਂ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਪੰਦਰਾਂ ਹਜ਼ਾਰ ਰੁਪਏ ਦਾ ਮੁਆਵਜ਼ਾ ਘੋਸ਼ਿਤ ਕੀਤਾ ਗਿਆ ਹੈ ਉਹ ਬਹੁਤ ਹੀ ਘੱਟ ਹੈ। ਇਸ ਤੋਂ ਵਧ ਤਾਂ ਫ਼ਸਲ ਬੀਜਣ ਵਿਚ ਹੀ ਖਰਚਾ ਆ ਜਾਂਦਾ ਹੈ। ਜੇ ਸਰਕਾਰ ਵੱਲੋਂ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਫਿਰ ਤੋਂ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ, ਉੱਥੇ ਹੀ ਇਸ ਮੌਕੇ ਤੇ ਪਹੁੰਚੇ ਕਿਸਾਨ ਆਗੂ ਇੰਦਰਪਾਲ ਸਿੰਘ ਬੈਂਸ ਨੇ ਜਦੋਂ ਇਲਾਕੇ ਦੇ ਪਟਵਾਰੀ ਨੂੰ ਫੋਨ ਲਗਾ ਦਿੱਤਾ ਅਤੇ ਇਧਰ ਫੇਰਾ ਮਾਰਨ ਦਾ ਕਾਰਨ ਪੁੱਛਿਆ ਤਾਂ ਪਟਵਾਰੀ ਦਾ ਕਹਿਣਾ ਸੀ ਕਿ ਇਲਾਕੇ ਵਿਚ ਸਿਰਫ ਪਟਵਾਰੀ ਕੰਮ ਕਰ ਰਹੇ ਹਨ ਜਦ ਕਿ ਜ਼ਰੂਰਤ 24 ਪਟਵਾਰੀਆਂ ਦੀ ਹੈ। ਜਦੋਂ ਇੰਦਰਪਾਲ ਸਿੰਘ ਨੇ ਉਸ ਤੋਂ ਪੁੱਛਿਆ ਕਿ ਕੀ ਉਹ 10 ਤਰੀਕ ਤੱਕ ਆਪਣੇ ਸਾਰੇ ਇਲਾਕੇ ਦਾ ਕੰਮ ਨਿਪਟਾ ਲਵੇਗਾ ? ਤਾਂ ਉਸ ਨੇ ਕਿਹਾ ਕਿ 10 ਤਰੀਕ ਤੱਕ ਸਿਰਫ ਇਕ ਨਜ਼ਰ ਮਾਰ ਕੇ ਆਪਣੀ ਰਿਪੋਰਟ ਭੇਜਣੀ ਹੈ। ਨਾਂ ਵਗੈਰਾ ਲਿਖਣ ਦਾ ਕੰਮ ਤਾਂ ਬਾਅਦ ਵਿੱਚ ਹੋਵੇਗਾ। ਹੋਰ ਕੀ ਕਿਹਾ ਪਟਵਾਰੀ ਨੇ ਤੁਸੀਂ ਆਪ ਹੀ ਸੁਣ ਲਵੋ।
post by parmvir singh