ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਗਏ ਕੌਮੀ ਇਨਸਾਫ ਮੋਰਚੇ ਤੇ ਹੁਣ ਬੰਦੀ ਸਿੰਘਾਂ ਨੇ ਹੀ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ, ਪਹਿਲਾਂ ਪੈਰੋਲ ਤੇ ਬਾਹਰ ਆਏ ਗੁਰਦੀਪ ਸਿੰਘ ਵੱਲੋਂ ਅਤੇ ਹੁਣ ਬਲਵੰਤ ਸਿੰਘ ਰਾਜੋਆਣਾ ਨੇ ਵੀ ਕੌਮ ਇਨਸਾਫ ਮੋਰਚੇ ਤੋਂ ਖੁਦ ਨੂੰ ਵੱਖ ਕਰ ਲਿਆ ਹੈ ਅਤੇ ਮੋਰਚੇ ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਉਹ ਸਿਆਸਤ ਤੋਂ ਪ੍ਰੇਰਿਤ ਹੈ। ਹਾਲਾਕਿ ਬਲਵੰਤ ਸਿੰਘ ਰਾਜੋਆਣਾ ਨੇ ਕਿਹਾ ਹੈ ਕਿ ਉਹ ਅਕਾਲੀ ਹਨ ਅਕਾਲੀ ਰਹਿਣਗੇ, ਪਰ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕੌਮ ਇਨਸਾਫ ਮੋਰਚੇ ਤੇ ਮੁੜ ਤੋਂ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਰਾਜੋਆਣਾ ਦੇ ਇਸ ਬਿਆਨ ਸਬੰਧੀ ਉਹਨਾਂ ਦੀ ਭੈਣ ਕਮਲਦੀਪ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਰਾਜੋਆਣਾ ਨੇ ਕੀ ਵਿਚਾਰ ਪੇਸ਼ ਕੀਤੇ ਹਨ ਇਸ ਬਾਰੇ ਵੀ ਲਿਖਿਆ ਗਿਆ ਹੈ।
ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੇ ਡਾਕਟਰੀ ਇਲਾਜ ਦੇ ਦੌਰਾਨ ਜਾਣ ਵੇਲੇ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਕੌਮ ਇਨਸਾਫ ਮੋਰਚੇ ਦੇ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ, ਬਲਵੰਤ ਸਿੰਘ ਰਾਜੋਆਣਾ ਦੀ ਭੈਣ ਵੱਲੋਂ ਸੋਸ਼ਲ ਮੀਡੀਆ ਤੇ ਹੀ ਲਿਖਿਆ ਗਿਆ ਹੈ ਕਿ ਵੀਰ ਜੀ ਨੇ ਕਿਹਾ ਹੈ ਕਿ ਸਾਨੂੰ ਇਨਸਾਫ ਮੋਰਚਾ ਸਿਆਸਤ ਤੋਂ ਪ੍ਰੇਰਿਤ ਹੈ, ਏਥੋਂ ਤੱਕ ਕਿ ਉਹਨਾਂ ਨੇ ਬਰਗਾੜੀ ਮੋਰਚੇ ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪਹਿਲਾ ਇਨਸਾਫ਼ ਲਈ ਜੋ ਮੋਰਚਾ ਲਗਾਇਆ ਗਿਆ ਸੀ ਉਹ ਕਾਂਗਰਸ ਦੇ ਹੱਥਾਂ ਦੇ ਵਿੱਚ ਵਿਕ ਗਿਆ ਅਤੇ ਮੋਰਚੇ ਦੇ ਮੁੱਖ ਆਗੂਆਂ ਦਾ ਪੈਸੇ ਨੂੰ ਲੈ ਕੇ ਆਪਸ ਵਿੱਚ ਤਕਰਾਰ ਹੋ ਗਈ ਅਤੇ ਹੁਣ ਇਹ ਮੋਰਚਾ ਚੰਡੀਗੜ੍ਹ ਵਿਖੇ ਲਗਾਇਆ ਗਿਆ ਹੈ ਕਿਉਂਕਿ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹਨ ਇਸ ਕਰਕੇ ਹੁਣ ਪੈਸੇ ਇਕੱਠੇ ਕਰਨ ਲਈ ਇਹ ਮੋਰਚਾ ਲਗਾਇਆ ਗਿਆ ਹੈ।
post by parmvir singh