ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਦਿੱਤਾ ਅਸਤੀਫਾ

ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ। ਮੰਤਰੀ ਸਰਾਰੀ ਦੇ ਅਸਤੀਫੇ ਬਾਰੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਮੰਤਰੀ ਸਰਾਰ ਦਾ ਅਸਤੀਫਾ ਮਨਜੂਰ ਕਰ ਲਿਆ ਹੈ ਤੇ ਹੁਣ ਪੰਜਾਬ ਕੈਬਨਿਟ ਚ ਵੱਡੇ ਫੇਰਬਦਲ ਦੀ ਸੰਭਾਵਨਾ ਹੈ । ਕਈ ਮੰਤਰੀਆਂ ਦੇ ਵਿਭਾਗ ਬਦਲੇ ਜਾ ਸਕਦੇ ਨੇ ਤੇ ਅੱਜ 5 ਵਜੇ ਨਵੇਂ ਮੰਤਰੀ ਹਲਫ ਲੈਣਗੇ

ਸੂਤਰਾਂ ਤੋਂ ਜਾਣਕਾਰੀ ਮੁਤਾਬਕ ਸ਼ਾਮ 5 ਵਜੇ ਨਵੇਂ ਚਹਿਰੇ ਨੂੰ ਬਤੌਰ ਮੰਤਰੀ ਰਾਜਭਵਨ ਵਚਿ ਰਾਜਪਾਲ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁਕਾਉਣਗੇ।

Punjab Chief Minister Bhagwant Mann chairing a Cabinet meeting at CMO on Wednesday.

ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਵਿਚ ਫੌਜਾ ਸਿੰਘ ਸਰਾਰੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। 68,000 ਵੋਟਾਂ ਦੇ ਫਰਕ ਨਾਲ ਉਨ੍ਹਾਂ ਨੇ ਸੀਟ ‘ਤੇ ਕਬਜ਼ਾ ਕੀਤਾ ਸੀ ਪਰ ਅੱਜ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕੈਬਨਿਟ ਮੰਤਰੀ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ।

See also  ਸੰਸਦ ਮੈਂਬਰ ਪਰਨੀਤ ਕੌਰ ਪਾਰਟੀ 'ਚੋਂ ਮੁਅੱਤਲ