ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ! ਸਸਤੇ ਹੋਣਗੇ ਗੈਸ ਸਿਲੰਡਰ?

ਮਹਿੰਗਾਈ ਦਾ ਮੁੱਦਾ  ਬੇਹੱਦ ਹੀ ਗੰਭੀਰ ਬਣਦਾ ਜਾ ਰਿਹਾ ,,ਅੱਜ ਦੇ ਸਮੇਂ ‘ਚ ਹਰ ਕੋਈ ਮਹਿਗਾਈ ਤੋਂ ਪਰੇਸ਼ਾਨ ਹੈ ਚਾਹੇ ਬੰਦਾ ਹੈ ਗਰੀਬ ਹੈ ਜਾਂ ਅਮੀਰ ਮਹਿੰਗਾਈ ਨੇ ਲੱਕ ਤੋੜਿਆ ਪਿਆ,,, ਅਜਿਹੇ ‘ਚ ਜੋ ਖਬਰ ਤੁਹਾਨੂੰ ਅਸੀ ਦਿਖਾਉਣ ਜਾ ਰਹੇ ਉਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ‘ਚ ਕੁਝ ਰਾਹਤ ਮਿਲ ਸਕਦੀ ਹੈ ਦਰਅਸਲ ਸਰਕਾਰ ਨੇ ਓਐਨਜੀਸੀ ਅਤੇ ਰਿਲਾਇੰਸ ਵਰਗੀਆਂ ਵੱਡੀਆਂ ਤੇਲ ਉਤਪਾਦਕ ਕੰਪਨੀਆਂ ਵੱਲੋਂ ਗੈਸ ਦੀ ਕੀਮਤ ਤੈਅ ਕਰਨ ਦੇ ਫਾਰਮੂਲੇ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਪੈਟਰੋਲੀਅਮ ਅਤੇ ਗੈਸ ਮੰਤਰਾਲੇ ਨੇ ਇੱਕ ਹੁਕਮ ਜਾਰੀ ਕਰਕੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਕਿਰੀਟ ਐਸ ਪਾਰਿਖ ਦੀ ਅਗਵਾਈ ਵਿੱਚ ਇਸ ਸਮੀਖਿਆ ਕਮੇਟੀ ਦਾ ਗਠਨ ਕੀਤਾ ਹੈ।

PM

ਸਰਕਾਰ ਵੱਲੋਂ ਬਣਾਈ ਗਈ ਇਹ ਕਮੇਟੀ ਗੈਸ ਖਪਤਕਾਰਾਂ ਨੂੰ ਗੈਸ ਦੀ ਵਾਜਬ ਕੀਮਤ ਬਾਰੇ ਸੁਝਾਅ ਦੇਵੇਗੀ। ਇਸ ਕਮੇਟੀ ਵਿੱਚ ਸ਼ਹਿਰ ਦੀ ਗੈਸ ਵੰਡ ਵਿੱਚ ਸ਼ਾਮਲ ਪ੍ਰਾਈਵੇਟ ਕੰਪਨੀਆਂ, ਜਨਤਕ ਗੈਸ ਕੰਪਨੀ ਗੇਲ ਇੰਡੀਆ ਲਿਮਟਿਡ, ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਖਾਦ ਮੰਤਰਾਲੇ ਦੇ ਇੱਕ-ਇੱਕ ਪ੍ਰਤੀਨਿਧੀ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। 2014 ਵਿੱਚ, ਸਰਕਾਰ ਨੇ ਘਰੇਲੂ ਤੌਰ ‘ਤੇ ਪੈਦਾ ਕੀਤੀ ਗੈਸ ਦੀ ਕੀਮਤ ਨਿਰਧਾਰਤ ਕਰਨ ਲਈ ਇੱਕ ਫਾਰਮੂਲਾ ਲੱਭਣ ਲਈ ਗੈਸ ਸਰਪਲੱਸ ਦੇਸ਼ਾਂ ਦੀਆਂ ਗੈਸ ਕੀਮਤਾਂ ਦੀ ਵਰਤੋਂ ਕੀਤੀ।

See also  ਫਜ਼ੂਲ ਖਰਚੇ ਬੰਦ ਕਰਨ ਅਤੇ ਸਮੇਂ ਦੇ ਪਾਬੰਧ ਹੋਣ ਲਈ ਹਲਕਾ ਭੁੱਲਥ ਦੇ ਅਧੀਨ