ਸ਼ਰਾਬ ਫੈਕਟਰੀ ਵਿੱਚੋਂ ਜਮੀਨ ਵਿੱਚ ਪਾਈ ਜਾ ਰਹੇ ਲਾਹਣ ਤੋਂ ਬਾਅਦ ਲੋਕਾਂ ਦੇ ਖੇਤਾਂ ਦੇ ਬੋਰਾ ਵਿਚੋਂ ਨਿਕਲ ਰਹੇ ਗੰਧਲੇ ਪਾਣੀ ਤੋਂ ਬਾਅਦ ਇਲਾਕੇ ਵਿੱਚ ਪਾਣੀ ਗੰਧਲਾ ਹੋਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਗਈ ਸੀ ਜਿਸ ਤੋਂ ਬਾਅਦ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਸ਼ਰਾਬ ਫੈਕਟਰੀ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਅੱਜ ਪਿੰਡ ਲੋਹਕਾ ਪਿੰਡ ਜੌੜਾ ਨੱਥੂਪੁਰ ਹੁੰਦੇ ਹੋਏ ਇਕ ਵਿਸ਼ਾਲ ਰੋਡ ਮਾਰਚ ਜ਼ਰੀਏ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪੰਜਾਬ ਦੇ ਆਗੂ ਮੇਹਰ ਸਿੰਘ ਤਲਵੰਡੀ ਨੇ ਕਿਹਾ ਕਿ ਲ਼ੋਹੁਕਾ ਪਿੰਡ ਵਿਖੇ ਲੱਗੀ ਰਾਣਾ ਸ਼ੂਗਰ ਮਿੱਲ ਵਿਁਚ ਰਹੀ ਸ਼ਰਾਬ ਤੋਂ ਬਾਅਦ ਵੇਸਟ ਪਾਣੀ ਜੋ ਕਿ ਜ਼ਮੀਨ ਹੇਠਾਂ ਪਾਇਆ ਜਾ ਰਿਹਾ ਹੈ
ਜਿਸ ਕਾਰਨ ਦੇ ਨਾਲ ਲਗਦੇ ਖੇਤਾ ਵਿੱਚ ਗੰਧਲਾ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਕਈ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਇਲਾਕੇ ਵਿੱਚ ਸੈਂਪਲ ਲਾਏ ਜਾਣ ਅਤੇ ਫੈਕਟਰੀ ਦੇ ਮਾਲਕ ਨੂੰ ਹੋਰ ਵੀ ਪੁਖਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ ਸੀ
ਜਿਸ ਨਾਲ ਪਾਣੀ ਗੰਧਲਾ ਨਾ ਹੋਵੇ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਰੋਸ ਮਾਰਚ ਕਰਕੇ ਦਰਸ਼ਨ ਕਰਨਾ ਪੈ ਰਿਹਾ ਹੈ ਇਥੇ ਇਹ ਵੀ ਦੱਸਣਯੋਗ ਹੈ ਕਿ ਇਹ ਰਾਣਾ ਸ਼ੂਗਰ ਮਿੱਲ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹੈ