ਕਿਸਾਨ ਜਥੇਬੰਦੀਆਂ ਕਿਸਾਨਾਂ ਦੀ ਕਣਕ ਦੀ ਫਸਲ ਦੇ ਹੋਏ ਨੁਕਸਾਨ ਉਪਰੰਤ ਮੁਆਵਜ਼ੇ ਨੂੰ ਲੈ ਕੇ ਹੋਏ ਇਕੱਠੇ ਸਰਕਾਰ ਦੇ ਨਾਮ ਜਿਲਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਪਿਛਲੇ ਦਿਨਾਂ ਤੋਂ ਰੁਕ ਰੁਕ ਹੋ ਰਹੀ ਬਰਸਾਤ, ਗੜੇਮਾਰੀ, ਝੱਖੜ ਨਾਲ ਕਣਕ ਦੀ ਫਸਲ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ। ਜਿਸਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਖੇਤਾਂ ਚ ਜਾਕੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਿਆ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲੈਂਦੇ ਹੀ ਪਰ ਏਕੜ 15000 ਰੁਪਏ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਅਤੇ 10 ਤੋਂ 15 ਦਿਨ ਵਿੱਚ ਮੁਆਵਜ਼ੇ ਦੇ ਪੈਸੇ ਵੀ ਪੀੜਤ ਕਿਸਾਨਾਂ ਦੇ ਖਾਤੇ ਚ ਪਾਉਣ ਦੀ ਗੱਲ ਕਹੀ ਸੀ।


ਹਾਲਾਂਕਿ ਬਾਰਸ਼ ਦਾ ਕਹਿਰ ਹੁਣ ਵੀ ਲਗਾਤਾਰ ਜਾਰੀ ਹੈ ਇਸਦੇ ਚਲਦੇ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਇਕ ਮੰਗ ਪੱਤਰ ਪੰਜਾਬ ਸਰਕਾਰ ਦੇ ਨਾਮ ਜ਼ਿਲਾ ਪ੍ਰਸ਼ਾਸਨ ਨੂੰ ਦਿੱਤਾ।
ਇਸ ਮੌਕੇ ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆ ਨੇ ਕਿਹਾ ਕਿ ਤੇਜ ਬਾਰਿਸ਼ ਗੜੇਮਾਰੀ ਅਤੇ ਤੇਜ ਝੱਖੜ ਨਾਲ ਕਿਸਾਨਾਂ ਦੀ ਕਣਕ ਦੀ ਫਸਲ ਦਾ ਪੂਰੇ ਦਾ ਪੂਰਾ ਨੁਕਸਾਨ ਹੋ ਚੁੱਕਿਆ ਹੈ ਜਿਸ ਲਈ ਅਸੀਂ ਸਰਕਾਰ ਤੋਂ ਅਸੀਂ ਮੰਗ ਕਰਨ ਆਏ ਹਾਂ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਲਦ ਦਿਤਾ ਜਾਵੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ 10 ਦਿਨ ਚ ਮੁਆਵਜ਼ਾ ਦੇਣ ਦੀ ਗੱਲ ਕਹੀ ਸੀ ਪਰ ਮੁਆਵਜ਼ਾ ਮਿਲਣਾ ਦੂਰ ਦੀ ਗੱਲ ਹਜੇ ਗਿਰਦਾਵਰੀ ਵੀ ਸ਼ੁਰੂ ਨਹੀਂ ਹੋਈ ਉਨ੍ਹਾਂ ਕਿਹਾ ਕਿ 15000 ਹਜਾਰ ਨਾਲ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਨਹੀਂ ਹੋਵੇਗੀ ਘਟੋ ਘਟ 50000 ਪਰ ਏਕੜ ਸਰਕਾਰ ਮੁਆਵਜ਼ਾ ਜਲਦ ਗਿਰਦਾਵਰੀ ਕਰਵਾ ਕੇ ਸਰਕਾਰ ਦੇਵੇ ਨਹੀਂ ਆਉਣ ਵਾਲੇ ਸਮੇਂ ਚ ਸਾਨੂੰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।

See also  ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਡਾ. ਐੱਮ ਐੱਸ ਸਵਾਮੀਨਾਥਨ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ