ਨਾਭਾ ਬਲਾਕ ਦੇ ਪਿੰਡ ਸੁਰਾਜਪੁਰ ਗਰਿੱਡ ਦੇ ਬਾਹਰ ਧਰਨਾ ਲਗਾਈ ਬੈਠੇ ਇਹ ਕਿਸਾਨ ਅਲੱਗ ਅਲੱਗ ਪਿੰਡਾਂ ਦੇ ਹਨ ਕਿਉਂਕਿ ਦਰਜਨਾਂ ਪਿੰਡਾਂ ਵਿਚ ਬੀਤੇ ਸੱਤ ਦਿਨਾਂ ਤੋਂ ਬਿਜਲੀ ਨਾ ਆਉਣ ਕਰਕੇ ਕਿਸਾਨਾਂ ਅਤੇ ਪਿੰਡ ਵਾਸੀ ਪਰੇਸ਼ਾਨ ਹਨ ਕਿਉਂਕਿ ਜਿੱਥੇ ਘਰਾਂ ਦੀ ਬਿਜਲੀ ਗੁੱਲ ਹੈ ਜਿਸ ਕਰਕੇ ਕਿਸਾਨ ਡਰ ਰਹੇ ਹਨ ਕਿ ਇਕ ਤਾਂ ਬਹੁਤ ਜ਼ਿਆਦਾ ਠੰਡ ਹੈ ਜਿਸ ਕਾਰਨ ਫ਼ਸਲ ਖਰਾਬ ਹੋ ਸਕਦੀ ਹੈ ਜੇਕਰ ਪਾਣੀ ਨਹੀਂ ਦਿੱਤਾ ਗਿਆ।ਆਮ ਤੌਰ ’ਤੇ ਠੰਢ ਦੇ ਦਿਨਾਂ ’ਚ ਬਿਜਲੀ ਦੀ ਮੰਗ ਕਾਫ਼ੀ ਘੱਟ ਜਾਂਦੀ ਹੈ
ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਨਰਿੰਦਰ ਸਿੰਘ ਕਿਸਾਨ, ਕਿਸਾਨ ਜਸਬੀਰ ਸਿੰਘ ਅਤੇ ਕਿਸਾਨ ਕੁਲਦੀਪ ਸਿੰਘ ਨੇ ਕਿਹਾ ਕਿ ਬੀਤੇ ਸੱਤ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਜਿੱਥੇ ਕਿਸਾਨ ਪਰੇਸ਼ਾਨ ਹਨ ਉੱਥੇ ਲੋਕ ਵੀ ਪਰੇਸ਼ਾਨ ਹਨ ਕਿਉਂਕਿ ਘਰਾਂ ਅਤੇ ਖੇਤਾਂ ਵਿੱਚ ਬਿਜਲੀ ਨਹੀਂ ਆ ਰਹੀ ਜਿਸ ਕਰਕੇ ਅਸੀਂ ਦੁਖੀ ਹੋ ਕੇ ਗਰਿੱਡ ਦਾ ਘਿਰਾਓ ਕੀਤਾ ਹੈ ਅਤੇ ਇਹ ਘਿਰਾਓ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਡੇ ਬਿਜਲੀ ਨਹੀਂ ਆਉਂਦੀ।
ਇਸ ਮੌਕੇ ਤੇ ਪਿੰਡ ਸੁਰਾਜਪੁਰ ਗਰਿੱਡ ਬਿਜਲੀ ਬੋਰਡ ਗ੍ਰਿਡ ਦੇ ਸਬ ਸਟੇਸ਼ਨ ਅਟੈਂਡੈਂਟ ਖੁਸ਼ਬੀਰ ਸਿੰਘ ਨੇ ਕਿਹਾ ਕਿ ਅਸੀਂ ਤਾਂ ਕੱਟ ਇਸ ਕਰਕੇ ਲਗਾ ਰਹੇ ਹਾਂ ਜਦੋਂ ਸਾਨੂੰ ਪਟਿਆਲੇ ਤੋਂ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਹੀ ਅਸੀਂ ਕਰਦੇ ਹਾਂ। ਪਰ ਮੇਰੀ ਡਿਊਟੀ ਹੁਣ ਸਵੇਰੇ 8 ਵਜੇ ਤੋਂ ਖਤਮ ਹੋ ਚੁੱਕੀ ਹੈ ਅਤੇ ਮੈਂ ਅੰਦਰ ਹੀ ਬੰਦੀ ਬਣਾਇਆ ਗਿਆ ਹੈ ਅਤੇ ਬਾਹਰ ਕਿਸਾਨ ਯੂਨੀਅਨ ਦਾ ਧਰਨਾ ਲਗਾਇਆ ਹੋਇਆ ਹੈ।