ਕਿਸਾਨਾਂ ਵਲੋਂ ਐਸ ਡੀ ਐਮ ਮੁਕੇਰੀਆਂ ਦਫ਼ਤਰ ਅੱਗੇ ਲਾਇਆ ਧਰਨਾ

ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਮੁਕੇਰੀਆਂ ਵਿਖੇ ਕੇਨ ਐਕਟ ਦੀ ਉਲੰਘਣਾ ਕਰਨ ਦੇ ਖਿਲਾਫ ਸ਼ੂਗਰ ਮਿੱਲ ਦੇ ਜੀ ਐਮ ਤੇ ਮਾਮਲਾ ਦਰਜ ਕਰਨ ਲਈ ਕਿਸਾਨਾਂ ਵਲੋਂ ਐਸ ਡੀ ਐਮ ਮੁਕੇਰੀਆਂ ਦਫ਼ਤਰ ਅੱਗੇ ਲਾਇਆ ਧਰਨਾਵਾਲੀਅਮ ਮੁਕੇਰੀਆਂ ਵਿਖੇ ਕਿਸਾਨਾਂ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਸਮੇਂ ਸਿਰ ਨਾ ਮਿਲਣ ਕਾਰਨ ਐਸ ਡੀ ਐਮ ਦਫਤਰ ਅੱਗੇ ਧਰਨਾ ਲਾ ਕੇ ਗੰਨਾ ਮਿੱਲ ਦੇ ਐਮ ਡੀ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਵਖ ਵਖ ਕਿਸਾਨਾਂ ਨੇ ਕਿਹਾ ਕਿ ਗੰਨਾ ਕੇਨ ਮੁਤਾਬਿਕ ਗੰਨੇ ਦੀ ਅਦਾਇਗੀ ਚੋਂਦਾ ਦਿਨ ਤੋਂ ਲੈ ਕੇ ਇਕ ਮਹੀਨੇ ਦੇ ਅੰਦਰ ਅੰਦਰ ਕਰਨੀ ਹੁੰਦੀ ਹੈ

ਪਰ ਐਮ ਡੀ ਵਲੋਂ ਕਿਸਾਨਾਂ ਨਾਲ ਕੀਤਾ ਵਾਅਦਾ ਇਕ ਮਜ਼ਾਕ ਬਣ ਕੇ ਰਹਿ ਗਿਆ ਹੈ ਇਸ ਲਈ ਵਾਅਦਾ ਖਿਲਾਫੀ ਕਰਨ ਵਾਲੇ ਦੇ ਖਿਲਾਫ ਮਾਮਲਾ ਦਰਜ ਕਰਨ ਲਈ ਡੀ ਐਸ ਪੀ ਮੁਕੇਰੀਆਂ ਨੂੰ ਲਿਖਤੀ ਸਕਾਇਤ ਅਤੇ ਐਸ ਡੀ ਐਮ ਮੁਕੇਰੀਆਂ ਨੂੰ ਮੰਗ ਪੱਤਰ ਦਿੱਤਾ ਦੇਰ ਸ਼ਾਮ ਐਸ ਡੀ ਐਮ ਅਤੇ ਡੀ ਐਸ ਪੀ ਦੇ ਭਰੋਸਾ ਮਿਲਣ ਤੋਂ ਬਾਅਦ ਹੀ ਧਰਨਾ ਖ਼ਤਮ ਕੀਤਾ ਕਿਸਾਨਾਂ ਵੱਲੋਂ ਕੁੱਝ ਦੇਰ ਲਈ ਰੋੜ ਵੀ ਜਾਂਮ ਕੀਤਾ

See also  ਭਰਤ ਇੰਦਰ ਸਿੰਘ ਚਾਹਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ