ਕਿਸਾਨਾਂ ਕਣਕ ਤੇ ਲਗਾਏ ਵੈਲਿਊ ਕਟ ਦਾ ਵਿਰੋਧ ਵਿੱਚ 18 ਅਪ੍ਰੈਲ ਨੂੰ ਰੋਕਣਗੇ ਰੇਲਾਂ

ਕਿਸਾਨ ਦੀ ਮਿਹਨਤ ਸੱਚੀ-ਸੁੱਚੀ ਮੰਨੀ ਜਾਦੀ ਹੈ, ਫਸਲ ਬੀਜਣ ਤੋ ਲੈ ਕੇ ਵੱਢਣ ਤੱਕ ਬਹੁਤ ਹੋ ਜਾਦਾ ਹੈ। ਕਿਸਾਨ ਦਾ ਦਿਲ ਉਸ ਸਮੇ ਦੁੱਖੀ ਹੁੰਦਾ ਜਦੋ ਖਰਾਬ ਮੌਸਮ ਦੇ ਕਾਰਨ ਫਸਲ ਦਾ ਨੁਕਸਾਨ ਹੁੰਦਾ ਹੈ ਅਤੇ ਸਰਕਾਰ ਕਿਸਾਨ ਨੂੰ ਮੁਆਂਵਜਾ ਦੇਣ ਦੀ ਬਜਾਏ ਫਸਲ ਦਾ ਰੇਟ ਘੱਟ ਲਗਾਉਦੇ ਹਨ। ਦੁੱਖੀ ਹੋ ਕੇ ਕਿਸਾਨਾਂ ਕਣਕ ਤੇ ਲਗਾਏ ਵੈਲਿਊ ਕੱਟ ਦਾ ਵਿਰੋਧ ਵਿੱਚ 18 ਅਪ੍ਰੈਲ ਨੂੰ ਰੇਲਾਂ ਰੋਕਣਗੇ। ਕਿਸਾਨਾਂ ਨੇ ਕਿਹਾ ਕਿ ਕਣਕ ਦੇ ਭਾਅ ਖਰਾਬ ਦਾਣਿਆਂ ਦੇ ਬਹਾਨੇ 32.5 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਰੱਦ ਕੀਤੀ ਜਾਵੇ, ਕਣਕ ਅਤੇ ਹਾੜ੍ਹੀ ਦੀਆਂ ਫਸਲਾਂ ਦਾ ਗੜ੍ਹੇਮਾਰੀ ਅਤੇ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਕੇਂਦਰ ਸਰਕਾਰ ਨੇ ਕਣਕ ਦੀ ਖਰੀਦ ਤੇ 32.5 ਰੁਪਏ ਵੈਲਿਊ ਕਟ ਲਗਾਇਆ ਹੈ ਜੋਂ ਕਿ ਕਿਸਾਨ ਮਾਰੂ ਹੈ ਕਿਉਕਿ ਕਿਸਾਨ ਪਹਿਲਾਂ ਕਣਕ ਦੇ ਖ਼ਰਾਬੇ ਦੀ ਮਾਰ ਝੱਲ ਰਹੇ ਨੇ ਤੇ ਕਣਕ ਦਾ ਝਾੜ ਬਹੁਤ ਘੱਟ ਨਿੱਕਲਿਆ ਹੈ, ਕਰਜ਼ੇ ਦੀ ਮਾਰ ਹੇਠਾਂ ਨੇ ਇਸ ਤਰ੍ਹਾਂ ਸਰਕਾਰ ਨੇ ਦੂਹਰੀ ਮਾਰ ਕਰ ਦਿੱਤੀ ਹੈ। ਇਸ ਧੱਕੇ ਖਿਲਾਫ਼ ਕਿਸਾਨ ਜਥੇਬੰਦੀਆਂ 18 ਅਪ੍ਰੈਲ ਨੂੰ ਪੰਜਾਬ ਭਰ ਵਿੱਚ ਸਵੇਰੇ 12 ਵਜੇ ਤੋ ਸ਼ਾਮ 4 ਵਜੇ ਤਕ ਰੇਲਾਂ ਦਾ ਚੱਕਾ ਜਾਮ ਕਰਣਗੇ।


ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਕਣਕ ਦੇ ਭਾਅ ਖਰਾਬ ਦਾਣਿਆਂ ਦੇ ਬਹਾਨੇ 32.5 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਰੱਦ ਕੀਤੀ ਜਾਵੇ, ਕਣਕ ਅਤੇ ਹਾੜ੍ਹੀ ਦੀਆਂ ਫਸਲਾਂ ਦਾ ਗੜ੍ਹੇਮਾਰੀ ਅਤੇ ਬੇਮੌਸਮੀ ਬਾਰਿਸ਼ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਅਡਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਸ਼ੈਲੋਜ ( ਅਨਾਜ਼ ਭੰਡਾਰ) ਦੀ ਕਣਕ ਸਪਲਾਈ ਯਕੀਨੀ ਬਣਾਉਣ ਵਾਸਤੇ 250 ਲੋਕ ਮੰਡੀਆਂ ਬੰਦ ਕਰਨ ਦੇ ਸਰਕਾਰੀ ਹੁਕਮ ਰੱਦ ਕੀਤੇ ਜਾਣ, ਸਰਕਾਰੀ ਨੀਤੀਆਂ ਅਤੇ ਕੁਦਰਤੀ ਆਫ਼ਤਾਂ ਕਾਰਣ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ਿਆਂ ਉੱਤੇ ਲੀਕ ਮਾਰੀ ਜਾਵੇ ਅਤੇ ਪੰਜਾਬ ਅੰਦਰ ਕੀਤੀ ਸਰਕਾਰੀ ਦਾਹਸ਼ਿਤ ਦਾ ਮਾਹੌਲ ਖ਼ਤਮ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ,ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਦੇ ਸੂਬਾ ਕਾਰਜਕਾਰੀ ਮੈਂਬਰ ਜਸਵਿੰਦਰ ਸਿੰਘ ਲੌਂਗੋਵਾਲ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੁਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਅਤੇ ਭਾਰਤੀ ਕਿਸਾਨ ਯੂਨੀਅਨ ਬਲਵੰਤ ਸਿੰਘ (ਬਹਿਰਾਮਕੇ) ਦੇ ਸੂਬਾ ਪ੍ਰਧਾਨ ਬਹਿਰਾਮਕੇ ਕੇ ਮੌਜੂਦ ਸਨ।

See also  ਸੁਖਬੀਰ ਸਿੰਘ ਬਾਦਲ ਨੇ ਕਾਉਂਕੇ ਪਰਿਵਾਰ ਨਾਲ ਕੀਤੀ ਮੁਲਾਕਾਤ, ਜਥੇਦਾਰ ਕਾਉਂਕੇ ਲਈ ਨਿਆਂ ਹਾਸਲ ਕਰਨ ਵਾਸਤੇ ਪੂਰੀ ਹਮਾਇਤ ਤੇ ਮਦਦ ਦੇਣ ਦਾ ਦੁਆਇਆ ਭਰੋਸਾ

post by parmvir singh