ਚੰਡੀਗੜ੍ਹ: ਭੁੱਲਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅੱਜ ਪੰਜਾਬ ਕਾਂਗਰਸ ਦੇ ਵੱਡੇ ਲੀਡਰਾਂ ਵੱਲੋਂ DGP ਪੰਜਾਬ ਦੇ ਦਫ਼ਤਰ ਵੱਲ ਕੂਚ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਸਰਕਾਰ ਬਦਲਾਅ ਦੀ ਨਹੀਂ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ। ਇਕ ਵੱਡਾ ਜਨ ਸਮੂਹ ਵੱਲੋਂ DGP ਪੰਜਾਬ ਦੇ ਦਫ਼ਤਰ ਵੱਲ ਕੂਚ ਕੀਤਾ ਗਿਆ ਹੈ।
ਸਿੱਖ ਹਰ ਕੁੱਝ ਹੱਦ ਤੱਕ ਬਰਦਾਸ਼ਤ ਕਰ ਸਕਦਾ ਪਰ ਆਪਣੀ ਦਸਤਾਰ ਨਾਲ ਗਲਤ ਨਹੀ ! ਜੱਥੇਦਾਰ ਨੇ ਸਾਰੀ ਗੱਲ ਰੱਖੀ ਸਾਹਮਣੇ!
ਇਸ ਤੋਂ ਪਹਿਲਾ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਕਾਂਗਰਸ ਲੀਡਰਾਂ ਦਾ ਵਫ਼ਦ ਰਾਜਪਾਲ ਨੂੰ ਮਿਲ ਚੁੱਕਾ ਹੈ। ਜਿਸ ਤੇ ਰਾਜਪਾਨ ਨੇ DGP ਪੰਜਾਬ ਨੂੰ ਚਿੱਠੀ ਲਿਖ ਕੇ ਗ੍ਰਿਫ਼ਤਾਰੀ ਦੀ ਪੂਰਣ ਜਾਣਕਾਰੀ ਮੰਗੀ ਗਈ ਸੀ।