ਐਲੋਨ ਮਸਕ ਅਤੇ ਉਸ ਦੀ ਕੰਪਨੀ ਨਾਲ ਜੁੜੀਆਂ ਸੰਸਥਾਵਾਂ ਟੈਕਸਾਸ ਵਿੱਚ ਇੱਕ ਅਜਿਹਾ ਸ਼ਹਿਰ ਸਥਾਪਤ ਕਰਨ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਰਹੀਆਂ ਹਨ ਜਿੱਥੇ ਮਸਕ ਦੀ ਕੰਪਨੀ ਦੇ ਕਰਮਚਾਰੀ ਰਹਿਣਗੇ ਅਤੇ ਕੰਮ ਕਰਨਗੇ। ਨਵੀਂ ਦਿੱਲੀ- ਦੁਨੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਅਤੇ ਟੇਸਲਾ (Tesla) ਦੇ ਮਾਲਕ ਐਲੋਨ ਮਸਕ (Elon Musk) ਆਪਣਾ ਇੱਕ ਸ਼ਹਿਰ ਸਥਾਪਤ ਕਰਨ ਬਾਰੇ ਵਿਚਾਰ ਕਰ ਰਹੇ ਹਨ। ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਐਲੋਨ ਮਸਕ ਅਤੇ ਉਸ ਦੀ ਕੰਪਨੀ ਨਾਲ ਜੁੜੀਆਂ ਸੰਸਥਾਵਾਂ ਟੈਕਸਾਸ ਵਿੱਚ ਇੱਕ ਅਜਿਹਾ ਸ਼ਹਿਰ ਸਥਾਪਤ ਕਰਨ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਰਹੀਆਂ ਹਨ ਜਿੱਥੇ ਮਸਕ ਦੀ ਕੰਪਨੀ ਦੇ ਕਰਮਚਾਰੀ ਰਹਿਣਗੇ ਅਤੇ ਕੰਮ ਕਰਨਗੇ। ਇਹ ਸੰਪਤੀਆਂ ਆਸਟਿਨ ਨੇੜੇ ਘੱਟੋ-ਘੱਟ 3,500 ਏਕੜ ‘ਤੇ ਖਰੀਦੀਆਂ ਗਈਆਂ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਲੋਨ ਮਸਕ ਸਨੇਲਬਰੂਕ ਨਾਮ ਦਾ ਸ਼ਹਿਰ ਸਥਾਪਤ ਕਰਨ ਦੀ ਤਿਆਰੀ ਵਿੱਚ ਹੈ। ਮਸਕ ਦੀ ਯੋਜਨਾ ਆਪਣੇ ਕਰਮਚਾਰੀਆਂ ਨੂੰ ਸਸਤੇ ਘਰ ਮੁਹੱਈਆ ਕਰਵਾਉਣ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਮਸਕ ਲਗਭਗ 65,000 ਰੁਪਏ ਪ੍ਰਤੀ ਮਹੀਨਾ ਦੀ ਸ਼ੁਰੂਆਤੀ ਕੀਮਤ ‘ਤੇ ਇਕ ਅਤੇ ਦੋ ਬੈੱਡਰੂਮ ਵਾਲਾ ਘਰ ਪ੍ਰਦਾਨ ਕਰਨਾ ਚਾਹੁੰਦਾ ਹੈ। ਇਸ ਦੇ ਲਈ ਇਹ ਵੀ ਨਿਯਮ ਹੈ ਕਿ ਜੇਕਰ ਕੰਪਨੀ ਦੇ ਕਰਮਚਾਰੀ ਨੌਕਰੀ ਛੱਡ ਦਿੰਦੇ ਹਨ ਜਾਂ ਛਾਂਟੀ ਹੁੰਦੀ ਹੈ ਤਾਂ ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਘਰ ਖਾਲੀ ਕਰਨਾ ਹੋਵੇਗਾ।
post by parmvir singh