ਇੱਕ ਕਾਰ ਸਵਾਰ ਵੱਲੋ ਪੁਲੀਸ ਨਾਕਾ ਤੋੜ ਕੇ ਕੀਤੀ ਭਜਨ ਦੀ ਕੋਸ਼ਿਸ਼

ਅੰਮ੍ਰਿਤਸਰ ਦੇ ਲਾਰੈਂਸ ਰੋਡ ਚੌਂਕ ਵਿੱਚ ਪੁਲੀਸ ਵੱਲੋਂ ਨਾਕਾ ਬੰਦੀ ਕੀਤੀ ਹੋਈ ਸੀ ਤੇ ਇੱਕ ਸ਼ਵਿਫਟ ਗੱਡੀ ਵਾਲੇ ਵੱਲੋ ਰੈਡ ਲਾਈਟ ਦੇ ਵਿੱਚ ਹੀ ਆਪਣੀ ਗੱਡੀ ਭਜਾ ਲਈ ਜਦੋਂ ਨਾਕੇ ਤੇ ਖੜੇ ਪੁਲਿਸ ਅਧਿਕਾਰੀਆ ਵੱਲੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋ ਪੁਲੀਸ ਅਧਿਕਾਰੀ ਨੂੰ ਗੱਡੀ ਦੀ ਸਾਈਡ ਮਾਰੀ ਜਿਸਦੇ ਚੱਲਦੇ ਪੁਲੀਸ ਅਧਿਕਾਰੀ ਵਲੋਂ ਭਜ ਕੇ ਆਪਣਾ ਬਚਾ ਕੀਤਾ ਤੇ ਉਸ ਗੱਡੀ ਦਾ ਪਿੱਛਾ ਕਰ ਗੱਡੀ ਨੂੰ ਕਾਬੂ ਕੀਤਾ।

ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਗੱਡੀ ਦੇ ਕਾਗਜ਼ ਮੰਗੇ ਗਏ ਤੇ ਗੱਡੀ ਚਾਲਕ ਕੋਲੋਂ ਕਾਗਜ਼ਾਤਾਂ ਨੂੰ ਦਿਖਾਉਣ ਤੋਂ ਮਨਾਹੀ ਕੀਤੀ ਗਈ ਜਿਸ ਦੇ ਚਲਦੇ ਗੱਡੀ ਚਾਲਕ ਨੂੰ ਪੁਲੀਸ ਅਧਿਕਾਰੀਆਂ ਨਾਲ ਕਾਫੀ ਬਹਿਸ ਵੀ ਕੀਤੀ ਜਿਸਦੇ ਚਲਦੇ ਪੁਲਿਸ ਅਧਿਕਾਰੀਆਂ ਵੱਲੋਂ ਆਖਿਰਕਾਰ ਗੱਡੀ ਦਾ ਚਲਾਣ ਕੱਟਿਆ ਗਿਆ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਲਾਰੰਸ ਰੋਡ ਚੌਂਕ ਵਿੱਚ ਨਾਕਾ ਲਗਾ ਕੇ ਖੜ੍ਹੇ ਸਨ ਤੇ ਇਸ ਗੱਡੀ ਸਵਾਰ ਵੱਲੋ ਰੈਡ ਲਾਈਟ ਜ਼ੰਪ ਕੀਤੀ ਗਈ ਤੇ ਸਾਡੇ ਤੇ ਵੀ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚਲਦੇ ਅਸੀਂ ਇਸ ਦਾ ਪਿੱਛਾ ਕਰ ਇਸ ਨੂੰ ਕਾਬੂ ਕੀਤਾ ਹੈ ਇਸਨੂੰ ਕਾਗ਼ਜ਼ਾਂਤ ਦਿਖਾਉਣ ਲਈ ਕਿਹਾ ਹੇ ਸਾਡੇ ਨਾਲ ਬਹਿਸਬਾਜ਼ੀ ਕਰ ਰਿਹਾ ਹੈ ਤੇ ਗੱਡੀ ਦੇ ਕਾਗਜਾਤ ਨਹੀਂ ਦਿਖਾ ਰਿਹਾ ਹੈ ਜਿਸਦੇ ਚਲਦੇ ਅਸੀ ਇਸ ਦਾ ਚਲਾਨ ਕੱਟਿਆ ਹੈ। ਇਸ ਮੌਕੇ ਗੱਲਬਾਤ ਕਰਦੇ ਗੱਡੀ ਚਾਲਕ ਦੇ ਸਾਥੀ ਨੇ ਦੱਸਿਆ ਕਿ ਭੀੜ ਕਰਕੇ ਗੱਡੀ ਕੰਟਰੋਲ ਵਿੱਚ ਨਹੀਂ ਰਹੀ ਜਿਸ ਦੇ ਚਲਦੇ ਸਾਡਾ ਚਲਾਨ ਕੱਟਿਆ ਗਿਆ ਹੈ।

post by parmvir singh

See also  ਖਾਲਾਂ ਨੂੰ ਅੰਡਰਗਰਾਊਂਡ ਪਾਈਪਾਂ ਅਧੀਨ ਕਵਰ ਕਰਨ ਬਾਰੇ ਕਲੱਸਟਰ ਪੱਧਰੀ ਜਾਗਰੂਕਤਾ ਮੁਹਿੰਮ