ਇੰਡਸਟਰੀ ਪੋਲਸੀ ਅਤੇ ਬਿਜਲੀ ਦੇ ਵਧੇ ਰੇਟਾਂ ਨੂੰ ਲੈ ਕੇ ਸੁਖਬੀਰ ਬਾਦਲ ਦਾ ਆਪ ਸਰਕਾਰ ਤੇ ਨਿਸ਼ਾਨਾ, ਕਿਹਾ ਪੰਜਾਬ ਨੂੰ ਚਲਾ ਰਹੇ ਨੇ ਰਾਘਵ ਚੱਡਾ

ਲੁਧਿਆਣਾ ਦੇ ਗੁਰੂਦੁਆਰਾ ਆਲਮਗੀਰ ਸਾਹਿਬ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਨ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਚ ਹਿਸਾ ਲੈਂਦਿਆਂ ਤਮਾਮ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਅਤੇ ਸਿੱਖ ਭਾਈਚਾਰੇ ਚ ਹੋ ਰਹੇ ਵਿਤਕਰਿਆਂ ਨੂੰ ਲੈ ਕੇ ਵੀ ਗਲਬਾਤ ਕੀਤੀ ਹੈ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਕਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਹੈ ਕਿਹਾ ਕਿ ਪੰਜਾਬ ਵਿੱਚ ਸਰਕਾਰ ਨੂੰ ਭਗਵੰਤ ਮਾਨ ਨਹੀਂ ਬਲਕਿ ਰਾਘਵ ਚੱਡਾ ਚਲਾ ਰਹੇ ਨੇ ਉਨ੍ਹਾਂ ਕਿਹਾ ਕਿ ਉਣ ਰਿਕਿਉਰ ਮੈਂਟ ਸਕੇਮ ਸਾਹਮਣੇ ਆ ਰਹੇ ਨੇ ਅਤੇ ਜ਼ਿਆਦਾਤਰ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਨੇ ਕਿਹਾ ਕਿ ਸਰਕਾਰ ਲੀਪਾ ਪੋਥੀ ਕਰ ਰਹੀ ਹੈ ਜੋ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆ ਹੈ

ਇੰਡਰਸਟਰੀ ਪੋਲਿਸੀ ਨੂੰ ਲੈਕੇ ਸੁਖਬੀਰ ਬਾਦਲ ਨੇ ਆਪ ਸਰਕਾਰ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਅੱਜ ਤੱਕ ਪੰਜਾਬ ਦੀ ਇੰਡਰਸਟਰੀ ਬਾਹਰ ਨਹੀਂ ਬਲਕਿ ਬਾਹਰੀ ਸੂਬਿਆਂ ਤੋਂ ਇੰਡਰਸਟਰੀ ਪੰਜਾਬ ਆਉਂਦੀ ਸੀ ਪਰ ਹੁਣ ਪੰਜਾਬ ਦੀ ਇੰਡਰਸਟਰੀ ਨਾ ਬਾਹਰ ਜਾਣਾ ਮਾੜਾ ਸੰਕੇਤ ਹੈ ਬਿਜਲੀ ਦੇ ਵਧੇ ਰੇਟ ਨੂੰ ਲੈਕੇ ਵੀ ਕਿਹਾ ਅਕਾਲੀ ਦਲ ਸਰਕਾਰ ਸਮੇਂ ਲੋਕਾਂ ਨੂੰ 24 ਘੰਟੇ ਬਿਜਲੀ ਮਿਲਦੀ ਸੀ ਅਤੇ ਹੁਣ ਕੁਝ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਨੇ ਜਿਸ ਨਾਲ ਲੋਕਾਂ ਨੂੰ ਬਿਜਲੀ ਮਹਿੰਗੀ ਮਿਲੇਗੀ ਅਤੇ ਗਰਮੀਆਂ ਵਿਚ ਲੋਕ ਜਰਨੇਟਰ ਅਤੇ ਇਨਵਰਟਰ ਖਰੀਦ ਲੈਣ ਉਹਨਾਂ ਕਿਹਾ ਕਿ ਸਰਕਾਰ ਹਰ ਫਰੰਟ ਤੇ ਫੈਲ ਸਾਬਿਤ ਹੋਇ ਹੈ

See also  SYL ਮੁੱਦੇ 'ਤੇ ਪੰਜਾਬ ਅਤੇ ਹਰਿਆਣਾ ਦੇ CM ਵਿਚਾਲੇ ਅਹਿਮ ਮੀਟਿੰਗ ਅੱਜ