ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੈ ਪ੍ਰਤਾਪ ਸਿੰਘ ਨੇ ਖੋਲ੍ਹੀਆ ਆਪਣੀ ਹੀ ਪਾਰਟੀ ਖਿਲਾਫ਼ ਮੋਰਚਾ, ਕਿਹਾ “ਤੁਹਾਡਾ ਵਿਸ਼ਵਾਸ਼ ਕਰਕੇ ਹੋ ਗਿਆ ਰਾਜਨੀਤੀ ਦਾ ਸ਼ਿਕਾਰ”

ਚੰਡੀਗੜ੍ਹ: ਪੰਜਾਬ ਦ ਸਿਆਸਤ ਵਿਚ ਇਕ ਵੱਡਾ ਭੂਚਾਲ ਉਠੀਆ ਹੈ। ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਵਰ ਵਿਜੈ ਪ੍ਰਤਾਪ ਸਿੰਘ ਨੇ ਲਗਦਾ ਆਪਣੀ ਪਾਰਟੀ ਦੇ ਖਿਲਾਫ਼ ਹੀ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆਂ ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਆਪਣੀ ਹੀ ਸਰਕਾਰ ‘ਤੇ ਜਲੀਲ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਪੋਸਟ ‘ਚ ਲਿਖਿਆ ਕਿ “ਜਦੋਂ ਮੈਂ IPS ਤੋਂ ਇਸਤੀਫ਼ਾ ਦਿੱਤਾ ਸੀ April 2021. ਮੈਂ ਵੀ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਿਆ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਅੱਜ SIT ਤੁਹਾਡੀ ਹੈ ਅੱਜ Home Minister ਤੁਸੀਂ ਹੋ। ਗਵਾਹਾਂ ਨੂੰ SIT ਮੁਕਰਾ ਰਹੀ ਹੈ। ਦੁਬਰਾ ਓਹਨਾਂ ਦਾ ਬਿਆਨ ਕਰਾਇਆ ਜਾ ਰਿਹਾ ਹੈ, ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਮੈਂ ਨਿੱਜੀ ਵਕੀਲਾਂ ਨੂੰ ਨਾਲ ਲੇ ਕੇ ਅਦਾਲਤਾਂ ਵਿੱਚ ਪੈਰਵਾਈ ਕਰ ਰਿਹਾ ਹਾਂ। ਮੈਨੂੰ ਜਾਣਬੂਝ ਕੇ ਜਲੀਲ ਕੀਤਾ ਜਾ ਰਿਹਾ ਹੈ। ਦੋਸ਼ੀ ਸਰਕਾਰੀ ਤੰਤਰ ਤੇ ਹਾਵੀ ਹੋ ਗਏ। ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ। ਲੇਕਿਨ ਆਖ਼ਿਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ। ਮੇਰੀ ਜੰਗ ਜਾਰੀ ਰਹੇਗੀ, ਹਰ ਤਸੱਦਦ ਸਹਿਣ ਲਈ ਤਿਆਰ ਹਾਂ।”

ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੁਵਰ ਵਿਜੈ ਪ੍ਰਤਾਪ ਸਿੰਘ ਦਾ ਸਮਰਥਨ ਕੀਤਾ ਗਿਆ ਹੈ। ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਕਿ “ਪੰਜਾਬ ਦੀ ਆਤਮਾਂ ਦੇ ਰਿਸਦੇ ਜ਼ਖਮ ‘ਤੇ ਨਮਕ ਛਿੜਕਿਆ ਜਾ ਰਿਹੈ……. ਸਰਕਾਰਾਂ ਦੋਸ਼ੀਆਂ ਦਾ ਪਰਦਾਫਾਸ਼ ਕਰਨ ਦੀ ਬਜਾਏ ਇਸ ਘੋਰ ਅਪਰਾਧ ‘ਤੇ ਪੜਦਾ ਪਾ ਰਹੀਆਂ ਨੇ ਮੈਂ ਪਾਰਟੀਆਂ ਤੋਂ ਉੱਤੇ ਉੱਠ ਕੇ ਕਈ ਵਰ੍ਹਿਆਂ ਦਾ ਇਹ ਲੜਾਈ ਲੜਦਾ ਆਇਆ ਹਾਂ ਤੇ ਅੱਜ ਫ਼ਿਰ ਰਾਜਨੀਤੀ ਤੋਂ ਉੱਤੇ ਉੱਠ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਮਰਥਨ ਕਰਦਾਂ ਹਾਂ। ਜਿਹੜੇ 24 ਘੰਟਿਆਂ ‘ਚ ਇਨਸਾਫ਼ ਦੇਣ ਦਾ ਵਾਅਦਾ ਕਰਦੇ ਸੀ, ਅੱਜ ਗੁਰੂ ਦੇ ਇਨਸਾਫ਼ ਤੋਂ ਬੇ-ਮੁੱਖ ਹੋ ਗਏ।”

See also  ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ