‘ਆਪ’ ਮੰਤਰੀਆਂ ਦਾ ਅੰਮ੍ਰਿਤਸਰ ਕੁਲਚਿਆਂ ਦਾ ਖੁਲ੍ਹੀਆਂ ਰਾਜ਼, 5500 ਰੁਪਏ ਲਈ ਫਸਾ ਲਏ ਸਿੰਘ

ਚੰਡੀਗੜ੍ਹ: ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸ਼ੋਸ਼ਲ ਮੀਡੀਆਂ ਪੇਜ ਤੇ ਇਕ ਪੋਸਟ ਸਾਂਝੀ ਕੀਤੀ ਗਈ ਸੀ। ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੇ ਤਿੰਨ ਮਹਾਂਰਥੀ – ਹਰਪਾਲ ਚੀਮਾ, ਅਮਨ ਅਰੋੜਾ ਅਤੇ ਮੀਤ ਹੇਅਰ – ਪੰਜਾਬ ਵਾਸੀਆਂ ਨੂੰ ਅੰਮ੍ਰਿਤਸਰ ਕੁਲਚਿਆਂ ਵਾਲੀ ਕਹਾਣੀ ਆਪ ਸੁਣਾਉਣ ਦੀ ਖੇਚਲ਼ ਕਰਣਗੇ ਜਾਂ ਫ਼ਿਰ ਹੋਟਲ ਦੇ ਮਾਲਿਕ ਨੂੰ ਕਹੀਏ ਕਿ ਇਨ੍ਹਾਂ ਸਿਤਾਰਿਆਂ ਦੇ ਕਾਰਨਾਮਿਆਂ ਨੂੰ ਬੇਨਕਾਬ ਕਰੇ??

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਸੱਬ ਤੋਂ ਪੁਰਾਣੇ MK HOTEL ਕੋਲ ਸੂਬਾ ਸਰਕਾਰ ਦੇ ਤਿੰਨ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਮੀਤ ਹੇਅਰ ਕੂਲਚਾ ਖਾਣ ਗਏ। ਕੂਲਚਾ ਖਾਣ ਤੋਂ ਬਾਅਦ ਇਹ ਤਿੰਨੋ ਮੰਤਰੀ MK HOTEL ਵਿਚ ਦਾਖਲ ਹੋਏ ‘ਤੇ ਹੋਟਲ ਸਟਾਫ਼ ਨੂਮ ਕਮਰੇ ਅਲਾਟ ਕਰ ਲਈ ਕਿਹਾ। ਜਦੋ ਹੋਟਲ ਸਟਾਫ਼ ਨੇ ਕਮਰਾ ਅਲਾਟ ਕਰਨ ਦੇ ਮੰਤਰੀਆਂ ਤੋਂ ਹਰੇਕ ਕਮਰੇ ਦਾ 5500 ਰੁਪਏ ਮੰਗੇ ਤਾਂ ਇਸ ਤੋਂ ਤਿੰਨੋ ਮੰਤਰੀ ਸਾਹਿਬਾਨ ਨਾਰਾਜ਼ ਹੋ ਗਏ।

ਇਸ ਤੋਂ ਬਾਅਦ ਮੰਤਰੀ ਸਾਹਿਬਾਨਾਂ ਵੱਲੋਂ ਹੋਟਲ ਦੇ ਮਾਲਕ ਸੰਜੇ ਗਲੋਤਰਾ ਨੂੰ ਫੋਨ ਕਰ ਇਸ ਗੱਲ ਤੋਂ ਜਾਨੂੰ ਕਾਇਆ ‘ਤੇ ਕਮਰੇ ਦਾ ਬਣਦਾ ਕਰਾਇਆ ਵੀ ਦਿੱਤਾ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਗਲੇ ਹੀ ਦਿਨ ਹੋਟਲ ਮਾਲਕ ਨੂੰ ਪ੍ਰਦੂਸ਼ਨ ਕੰਟਰੋਲ ਵਿਭਾਗ, EXCISE ਵਿਭਾਗ ਅਤੇ FOOD DEPARTMENT ਦਾ ਨੋਟਿਸ ਆ ਜਾਂਦਾਂ ਹੈ। ਇਹ ਜਿਹੜੇ ਤਿੰਨਾਂ ਵਿਭਾਗਾ ਦਾ ਨੋਟਿਸ ਆਇਆ ਉਸੇ ਵਿਭਾਗ ਦੇ ਮੰਤਰੀ ਇਸ ਹੋਟਲ ਵਿਚ ਗਏ ਸੀ। ਹਾਟਲ ਮਾਲਕ ਵੱਲੋਂ ਇਸ ਨੋਟਿਸ ਨੂੰ ਲੈ ਕੇ ਅੰਮ੍ਰਿਤਸਰ ਕੋਰਟ ਵਿਚ ਪਹੁੰਚ ਕੀਤੀ ਗਈ। ਜਿਸ ਤੋਂ ਬਾਅਦ ਕੋਰਟ ਨੇ ਹੋਟਲ ਮਾਲਕ ਨੂੰ 3/10/2023 ਇਨ੍ਹਾਂ ਆਰਡਰ ਤੇ ਸਟੇ ਦੇ ਦਿੱਤਾ। ਇਹ ਸਾਰਾ ਵਾਕਿਆ ਉਸ ਸਮੇਂ ਵਾਪਰਿਆ ਜਦੋਂ ਪਿਛਲੇ ਦਿਨਾਂ ਵਿਚ ਅੰਮ੍ਰਿਤਸਰ ਵਿਖੇ ਇੰਡਸਟਰੀ ਸਮਿਟ ਚੱਲ ਰਿਹਾ ਸੀ ‘ਤੇ ਦਿੱਲੀ ਦੇ ਮੁੱਖ ਮੰਤਰ ਅਰਵਿੰਦ ਕੇਜਰੀਵਾਲ ਵੀ ਇਸ ਸਮਿਟ ‘ਚ ਸ਼ਾਮਲ ਸੀ।

See also  ਹੁਸ਼ਿਆਰਪੁਰ ਦੀ ਕੰਢੀ ਕਨਾਲ ਨਹਿਰ ’ਚ 3 ਨੌਜਵਾਨ ਰੁੜ੍ਹੇ, 1 ਦੀ ਹੋਈ ਮੌਤ