ਆਈ. ਜੀ. ਹੈੱਡਕੁਆਰਟਰ ਸੁੱਖਚੈਨ ਸਿੰਘ ਦਾ ਵੱਡਾ ਖ਼ੁਲਾਸਾ, ਅੰਮ੍ਰਿਤਪਾਲ ਦੀ ਲੋਕੇਸ਼ਨ ਹਰਿਆਣਾ ਦੀ ਮਿਲੀ

ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਆਈ. ਜੀ. ਹੈੱਡਕੁਆਰਟਰ ਸੁੱਖਚੈਨ ਸਿੰਘ ਨੇ ਅਹਿਮ ਖ਼ੁਲਾਸੇ ਕੀਤੇ ਹਨ। ਸੁੱਖਚੈਨ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਦੌਰਾਨ ਅੰਮ੍ਰਿਤਪਾਲ ਦੀ ਨਵੀਂ ਲੋਕੇਸ਼ਨ ਹਰਿਆਣੇ ਦੀ ਪਤਾ ਲੱਗੀ ਹੈ। ਨਵੀਂ ਲੋਕੇਸ਼ਨ ਮੁਤਾਬਕ ਅੰਮ੍ਰਿਤਪਾਲ ਪੰਜਾਬ ਤੋਂ ਬਾਹਰ ਜਾ ਚੁੱਕਾ ਹੈ, ਜਿੱਥੇ 19 ਤਾਰੀਖ਼ ਨੂੰ ਅੰਮ੍ਰਿਤਪਾਲ ਹਰਿਆਣਾ ਦੇ ਸ਼ਾਹਬਾਦ ਪਹੁੰਚਿਆ ਇਥੇ ਉਹ ਆਪਣੇ ਸਾਥੀ ਪਪਲਪ੍ਰੀਤ ਦੇ ਨਾਲ ਇਕ ਔਰਤ ਦੇ ਘਰ 19 ਅਤੇ 20 ਤਾਰੀਖ਼ ਨੂੰ ਰੁਕਿਆ ਸੀ। ਉਨ੍ਹਾਂ ਕਿਹਾ ਕਿ ਪਪਲਪ੍ਰੀਤ ਮਹਿਲਾ ਨੂੰ ਕਰੀਬ ਢਾਈ ਸਾਲ ਤੋਂ ਜਾਣਦਾ ਸੀ। ਅੰਮ੍ਰਿਤਪਾਲ ਸਿੰਘ ਨੇ ਮੁੱਛਾਂ ਦਾੜੀ ਸੈੱਟ ਕੀਤੀ ਹੋਈ ਹੈ ਅਤੇ ਪੱਗ ਵੀ ਬੰਨ੍ਹੀ ਹੋਈ ਹੈ। ਉਥੇ ਹੀ ਪੰਜਾਬ ਦੇ ਮਾਹੌਲ ਬਾਰੇ ਸੁਖਚੈਨ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਪੂਰੀ ਤਰ੍ਹਾਂ ਬਰਕਰਾਰ ਹੈ ਅਤੇ ਪੰਜਾਬ ਪੁਲਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲਗਾਤਾਰ ਰਾਬਤਾ ਕਾਇਮ ਹੈ। ਜਿਹੜੇ ਮੋਟਰਸਾਈਕਲ ਉਸ ਨੇ ਵਰਤੇ ਹਨ, ਉਹ ਸਾਰੇ ਬਰਾਮਦ ਕਰ ਲਏ ਗਏ ਹਨ ਅਤੇ ਕਾਨੂੰਨ ਮੁਤਾਬਕ ਸਾਰੀ ਕਾਰਵਾਈ ਕੀਤੀ ਜਾਵੇਗੀ।
ਸੁਖਚੈਨ ਸਿੰਘ ਨੇ ਕਿਹਾ ਕਿ ਆਪਰੇਸ਼ਨ ਅੰਮ੍ਰਿਤਪਾਲ ਵਿਚ ਹੁਣ ਤੱਕ 207 ਮੁਲਜ਼ਮ ਡਿਟੇਨ ਕੀਤੇ ਜਾ ਚੁੱਕੇ ਹਨ। 30 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ, ਜੋਕਿ ਕ੍ਰਿਮੀਨਲ ਕੇਸਾਂ ਵਿਚ ਸ਼ਾਮਲ ਹਨ, ਜਦਕਿ 177 ਲੋਕਾਂ ਖਿਲਾਫ ਪ੍ਰਿਵੈਂਟਿਵ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਅਸੀਂ ਕਿਸੇ ਨੂੰ ਵੀ ਟਾਰਚਰ ਨਹੀਂ ਕੀਤਾ ਹੈ, ਕਾਨੂੰਨ ਦੇ ਮੁਤਾਬਕ ਸਭ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਮੋਟਰਸਾਈਕਲ ‘ਤੇ ਅੰਮ੍ਰਿਤਪਾਲ ਪਹਿਲਾਂ ਬੈਠਾ ਸੀ, ਉਸ ਵਿਚ ਪਪਲਪ੍ਰੀਤ ਨਾਲ ਸੀ। ਹਰਿਆਣਾ ਪੁਲਸ ਅਤੇ ਪੰਜਾਬ ਪੁਲਸ ਨੇ ਸਾਂਝੇ ਆਪਰੇਸ਼ਨ ਦੌਰਾਨ ਮਹਿਲਾ ਬਲਜੀਤ ਕੌਰ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਨੇ ਪੁੱਛਗਿੱਛ ਵਿਚ ਖ਼ੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਨੇ ਅੱਗੇ ਉਤਰਾਖੰਡ ਜਾਣ ਦੀ ਗੱਲ ਕਹੀ ਸੀ। ਉਤਰਾਖੰਡ ਵਿਚ ਵੀ ਬਾਰਡਰ ਸੀਲ ਕਰ ਦਿੱਤੇ ਗਏ ਹਨ। ਉਤਰਾਖੰਡ ਦੇ ਨਾਲ ਲੱਗਦੇ ਨੇਪਾਲ ਬਾਰਡਰ ‘ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ।

See also  ਡਾ.ਰਾਜ ਕੁਮਾਰ ਨੇੇ ਮੌਜੂਦਾ ਸਰਕਾਰ ਤੇ ਚੁੱਕੇ ਸਵਾਲ

post by parmvir singh