ਅੱਜ ਸਰਬੱਤ ਖਾਲਸਾ ਦੇ ਜੱਥੇਦਾਰ ਧਿਆਨ ਸਿੰਘ ਮੰਡ ਸ਼੍ਰੀ ਆਕਾਲ ਤਖਤ ਸਾਹਿਬ ਤੇ ਪੁੱਜੇ

ਜੱਥੇਦਾਰ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ 28 ਜੂਨ 2023 ਨੂੰ ਸਵੇਰੇ 11 ਵਜੇ ਅਕਾਲ ਤਖਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਹੈ। ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵੱਲੋ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਨੂੰ ਲੈਕੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖ਼ਲਅੰਦਾਜ਼ੀ ਕੀਤੀ ਗਈ ਹੈ। ਧਿਆਨ ਸਿੰਘ ਮੰਡ ਨੇ ਕਿਹਾ ਕਿ ਮੁੱਖ ਮੰਤਰੀ ਸਹਿਬ ਤੁਸੀਂ ਸਿੱਖੀ ਮਰਿਆਦਾ ਤੋਂ ਚੰਗੀ ਤਰ੍ਹਾਂ ਜਾਣੂ ਹੋ, ਧਿਆਨ ਸਿੰਘ ਮੰਡ ਨੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਨੂੰ ਲੈਕੇ ਝੂਠੀਆਂ ਦਲੀਲਾਂ ਦਾ ਪੁਲਿੰਦਾ ਬਣਾਉਂਦਿਆਂ ਕੈਬਿਨੇਟ ਵਿੱਚ ਇਕ ਮਤਾ ਪਾਸ ਕਰਕੇ ਸਿੱਧੇ ਰੂਪ ਵਿੱਚ ਸਿੱਖਾਂ ਦੇ ਧਾਰਮਿਕ ਮਸਲੇ ਵਿੱਚ ਦਖਲਅੰਦਾਜੀ ਕੀਤੀ ਹੈ ਜਿਹੜੀ ਕਾਬਿਲੇ ਬਰਦਾਸ਼ਤ ਨਹੀਂ ਹੈ। ਧਿਆਨ ਸਿੰਘ ਮੰਡ ਨੇ ਕਿਹਾ ਕਿ ਇਸ ਦੇ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ।, ਦਾਸ ਨੂੰ ਸੰਗਤਾਂ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਦੀ ਜਿੰਮੇਵਾਰੀ ਸੌਂਪੀ ਹੈ, ਜਿਸ ਕਰਕੇ ਮੇਰੀ ਡਿਊਟੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਤੇ ਨਿਗਾਹ ਰੱਖੀ ਜਾਵੇ ਕੋਈ ਵੀ ਅਵੱਗਿਆ ਬਦਲੇ ਜਵਾਬ-ਤਲਬੀ ਕੀਤੀ ਜਾਵੇ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਤੁਹਾਡੇ ਵਾਂਗੂ ਸੁਰਜੀਤ ਸਿੰਘ ਬਰਨਾਲਾ ਨੇ ਵੀ ਮੁੱਖ ਮੰਤਰੀ ਹੁੰਦਿਆਂ ਅਵੱਗਿਆ ਕੀਤੀ ਸੀ ਜਿਸ ਕਰਕੇ ਉਸ ਨੂੰ ਸਿੱਖਾਂ ਦੀ ਭਾਵਨਾ ਨੂੰ ਠੇਸ ਵਚਨ ਬਦਲੇ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਇਸ ਲਈ ਸਰਬੱਤ ਖਾਲਸਾ ਵੱਲੋਂ ਬਖਸ਼ਿਸ਼ ਸੇਵਾਵਾਂ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਇਸ ਤਖਤ ਦੇ ਸਿਧਾਂਤ ਅਤੇ ਮਰਿਯਾਦਾ ਅਨੁਸਾਰ ਆਪਣੀਆਂ ਜੁੰਮੇਵਾਰੀਆਂ ਨੂੰ ਨਿਭਾਉਂਦਿਆਂ, ਦਾਸ ਬਤੌਰ ਕਾਰਜਕਾਰੀ ਜਥੇਦਾਰ, ਆਪ ਭਗਵੰਤ ਸਿੰਘ ਮਾਨ ਨੂੰ ਆਦੇਸ਼ ਦਿੰਦਾ ਹੈ ਕਿ ਆਪ ਉਪਰੋਕਤ ਅਵੱਗਿਆ ਦੇ ਸਬੰਧ ਵਿੱਚ ਮਿਤੀ 28 ਜੂਨ 2023 ਨੂੰ ਸਵੇਰੇ 11 ਵਜੇ ਅਕਾਲ ਤਖਤ ਸਾਹਿਬ ਤੇ ਨਿੱਜੀ ਤੌਰ ਤੇ ਪੇਸ਼ ਹੋਕੇ ਆਪਣਾ ਸਪਸ਼ਟੀਕਰਨ ਦਿਓ ਕਿ ਆਪ ਨੇ ਸੂਬੇ ਦੇ ਸਿੱਖ ਮੁੱਖ ਮੰਤਰੀ ਹੁੰਦਿਆ ਅਜਿਹੀ ਅਵੱਗਿਆ ਕਿਉਂ ਕੀਤੀ ਹੈ। ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਜਾਂ ਬਹਾਨੇਬਾਜ਼ੀ ਇੱਕ ਹੋਰ ਅਵੱਗਿਆ ਸਮਝੀ ਜਾਵੇਗੀ। ਇਸ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਵੀ ਅਦੇਸ਼ ਦਿੱਤਾ ਜਾਂਦਾ ਹੈ ਕਿ ਉਹ ਵੀ ਕੰਮ ਦੇ ਸਾਹਮਣੇ ਸਪਸੀਕਰਨ ਦੇਣ ਕਿ ਸ਼ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਸਾਹਿਬ ਦੀ ਹਦਾਇਤ, ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸਥਾਪਤ ਕਰੋ, ਤੋਂ ਬਾਅਦ ਹੁਣ ਤੱਕ ਚੈਨਲ ਬਾਰੇ ਕਿਉਂ ਨਹੀਂ ਕੁੱਝ ਕਰ ਸਕੇ ਅਤੇ ਨਾਲ ਹੀ ਕੌਮ ਨੂੰ ਦੱਸਣ ਕਿ ਕਿੰਨੇ ਸਮੇਂ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਚੈਨਲ ਸਥਾਪਿਤ ਕਰਾਗੇ।

See also  ਪ੍ਰਸਾਰਣ ਲਈ SGPC ਦੇ ਯੂਟਿਊਬ/ਵੈੱਬ ਚੈਨਲ ਦਾ ਸ਼ੁਭ ਆਰੰਭ